ਸਾਬਕਾ ਕੌਂਸਲਰ ਨਰਾਇਣ ਸਿੰਘ ਸਿੱਧੂ ਨੇ ਲੋੜਵੰਦਾਂ ਨੂੰ ਰਾਸ਼ਨ ਵੰਡਿਆ

ਐਸ.ਏ.ਐਸ.ਨਗਰ, 10 ਅਗਸਤ (ਸ.ਬ.) ਨਾਰਾਇਣ ਸਿੰਘ ਸਿੱਧੂ ਸਾਬਕਾ ਕੌਂਸਲਰ ਵਾਰਡ ਨੰਬਰ 2 ਅਤੇ                       ਚੇਅਰਮੈਨ ਸੀਨੀਅਰ ਸਿਟੀਜ਼ਨ ਹੈਲਪਏਜ ਐਸੋਸੀਏਸ਼ਨ ਵੱਲੋਂ  ਸਿਹਤ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਦੇ ਦਫਤਰ ਲੋਕ ਭਲਾਈ ਕੇਂਦਰ ਵਿਖੇ ਬਾਲਮੀਕ ਕਾਲੋਨੀ ਦੇ ਪ੍ਰਧਾਨ ਪਾਤੀ ਰਾਮ ਨਾਲ ਵੱਡੀ ਗਿਣਤੀ ਵਿੱਚ  ਆਏ ਲੋੜਵੰਦਾਂ ਨੂੰ ਰਾਸ਼ਨ ਦੀ ਵੰਡ ਕੀਤੀ ਗਈ| 
ਇਸ ਮੌਕੇ ਸੀਨੀਅਰ ਸਿਟੀਜ਼ਨ ਹੈਲਪਏਜ ਐਸੋਸੀਏਸ਼ਨ ਦੇ ਸੈਕਟਰੀ ਗੁਰਦੀਪ ਸਿੰਘ ਗੁਲਾਟੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਨਾਰਾਇਣ ਸਿੰਘ ਸਿੱਧੂ ਦੇ ਉਪਰਾਲੇ ਸਦਕਾ ਸਿਹਤ ਮੰਤਰੀ ਵਲੋਂ ਬਾਲਮੀਕ ਕਾਲੋਨੀ ਵਿੱਚ ਰਹਿਣ ਵਾਲੇ  ਲੋੜਵੰਦਾਂ ਦੀ ਹੈਲਥ ਇੰਸ਼ੋਰੈਂਸ ਦੇ ਕਾਰਡ ਬਣਾ ਕੇ ਦਿੱਤੇ ਗਏ ਹਨ ਜਿਸ ਦੇ ਅਧੀਨ ਲੋੜ ਪੈਣ ਤੇ ਸਿਵਲ  ਹਸਪਤਾਲ ਵਿੱਚੋਂ  ਲੋੜਵੰਦ ਮੁਫਤ ਇਲਾਜ ਕਰਵਾ ਸਕਦੇ ਹਨ|
ਇਸ ਮੌਕੇ ਸੀਨੀਅਰ ਸਿਟੀਜ਼ਨ ਹੈਲਪੇਏਜ ਐਸੋਸੀਏਸ਼ਨ ਫੇਜ਼ 6 ਮੁਹਾਲੀ ਦੇ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਭੱਲਾ, ਪੁਲੀਸ ਚੌਂਕੀ ਫੇਜ਼ 6 ਦੇ ਇੰਚਾਰਜ ਜਸਵਿੰਦਰ ਸਿੰਘ ਐਸ.ਆਈ., ਜਸਪਾਲ ਸ਼ਰਮਾ, ਜੀ.ਐਸ. ਗੁਲਾਟੀ, ਜੀ.ਐਸ. ਮਜੀਠੀਆ, ਬਲਵਿੰਦਰ ਸਿੰਘ, ਸੁਰਜੀਤ ਸਿੰਘ ਨਾਮਧਾਰੀ ਅਤੇ ਪਾਤੀ ਰਾਮ ਡਿੰਪਲ ਮੌਜੂਦ ਸਨ|

Leave a Reply

Your email address will not be published. Required fields are marked *