ਸਾਬਕਾ ਕੌਂਸਲਰ ਸੁਮਨ ਦੀ ਅਗਵਾਈ ਵਿੱਚ ਵਾਰਡ ਨੰਬਰ 47 ਵਿੱਚ ਸੜਕਾਂ ਬਣਾਉਣ ਦਾ ਕੰਮ ਆਰੰਭ


ਐਸ ਏ ਐਸ ਨਗਰ, 4 ਦਸੰਬਰ (ਆਰ ਪੀ ਵਾਲੀਆ)  ਵਾਰਡ ਨੰਬਰ 47 (ਪੁਰਾਣਾ ਵਾਰਡ ਨੰਬਰ 3) ਫੇਜ -1 ਵਿੱਚ ਸਾਬਕਾ ਕੌਂਸਲਰ ਸੁਮਨ ਦੀ ਅਗਵਾਈ ਵਿੱਚ ਐਚ ਮਕਾਨਾਂ ਵਾਲੇ ਇਲਾਕੇ ਵਿੱਚ ਸੜਕਾਂ ਬਣਾਉਣ ਦਾ ਕੰਮ ਆਰੰਭ ਕੀਤਾ ਗਿਆ| ਇਸ ਕੰਮ ਦਾ ਉਦਘਾਟਨ ਜਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਸ੍ਰ ਰੂਬੀ ਸਿੱਧੂ ਵਲੋਂ ਕੀਤਾ ਗਿਆ| 
ਇਸ ਮੌਕੇ ਰੂਬੀ ਸਿੱਧੂ ਨੇ ਕਿਹਾ ਕਿ ਸਿਹਤ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਮੁ ਹਾਲੀ ਸ਼ਹਿਰ ਦਾ ਸਰਵਪੱਖੀ ਵਿਕਾਸ ਕੀਤਾ ਜਾ ਰਿਹਾ ਹੈ ਅਤੇ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚ ਵਿਕਾਸ ਕੰਮ ਜਾਰੀ ਹਨ| 
ਇਸ ਮੌਕੇ ਸਾਬਕਾ ਕਂੌਸਲਰ ਸੁਮਨ ਨੇ ਕਿਹਾ ਕਿ ਵਾਰਡ ਵਾਸੀ ਉਹਨਾਂ ਦੇ ਪਰਿਵਾਰਕ ਮਂੈਬਰ ਹਨ ਅਤੇ ਵਾਰਡ ਵਾਸੀਆਂ ਦੀਆਂ ਸਮੱਸਿਆਵਾਂ ਦੂਰ ਕਰਨ ਲਈ ਉਹ ਹਮੇਸ਼ਾ ਹਨ| ਉਹਨਾਂ ਕਿਹਾ ਕਿ ਵਾਰਡ ਦੇ ਹਰ ਇਲਾਕੇ ਦਾ ਸਰਵਪੱਖੀ ਵਿਕਾਸ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ| 
ਇਸ ਮੌਕੇ ਐਚ ਬੀ ਐਸੋਸੀਏਸ਼ਨ ਦੇ ਪ੍ਰਧਾਨ ਜਰਨੈਲ ਸਿੰਘ, ਐਚ ਐਲ ਮਕਾਨਾਂ ਦੇ ਪ੍ਰਧਾਨ ਸਰਮਲ, ਐਚ ਐਲ ਮਕਾਨ ਸੀਨੀਅਰ ਸਿਟੀਜਨ             ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਲਾਲ, ਐਚ ਮਕਾਨ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਦੇਸ ਰਾਜ, ਐਚ ਮਕਾਨ ਸੀਨੀ. ਸਿਟੀਜਨ ਵੈਲਫੇਅਰ ਐਸੋ. ਦੇ ਪ੍ਰਧਾਨ ਸੁਰਜੀਤ ਸਿੰਘ, ਪਿੰਕਾ, ਅੰਨੂ, ਜਸਬੀਰ ਸਿੰਘ, ਕੇ ਐਲ ਬੱਟ, ਗੁਰਨਾਮ ਸਿੰਘ, ਮਲਕੀਤ ਸਿੰਘ, ਰਜਿੰਦਰ ਸਿੰਘ, ਰਮੇਸ਼ ਵਰਮਾ, ਮੋਹਨ ਸਿੰਘ, ਸ਼ਾਮ ਲਾਲ, ਯੂ ਡੀ ਸ਼ਰਮਾ, ਕੰਵਲਜੀਤ ਸੈਣੀ, ਸੁਦਰਸ਼ਨ, ਰਾਜੀਵ ਗੋਲਡੀ, ਦਰਸ਼ਨ ਸਿੰਘ, ਅਨਮੋਲ ਵਾਲੀਆ, ਗਿਫਟੀ ਵੀ ਮੌਜੂਦ ਸਨ|

Leave a Reply

Your email address will not be published. Required fields are marked *