ਸਾਬਕਾ ਗ੍ਰਹਿ ਮੰਤਰੀ ਵੱਲਭ ਭਾਈ ਪਟੇਲ ਦਾ ਜਨਮ ਦਿਵਸ ਮਨਾਇਆ

ਐਸ ਏ ਐਸ ਨਗਰ, 31 ਅਕਤੂਬਰ (ਸ.ਬ.) ਬੀ.ਐਸ.ਐਚ.ਆਰੀਆ ਸ. ਸ. ਸਕੂਲ ਸੈਕਟਰ 78, ਸੋਹਾਣਾ ਦੇ ਸਮੂਹ ਸਟਾਫ ਮੈਂਬਰਾਂ ਵਲੋਂ ਸਵੇਰ ਦੀ ਸਭਾ ਵਿੱਚ ਲੋਹ ਪੁਰਸ਼ ਸ੍ਰੀ ਵੱਲਭ ਭਾਈ ਪਟੇਲ ਦਾ ਜਨਮ ਦਿਵਸ ਮਨਾਇਆ ਗਿਆ| ਇਸ ਮੌਕੇ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਏਕਤਾ ਨਾਲ ਰਹਿਣ ਦੀ ਸਹੁੰ ਚੁੱਕੀ ਗਈ | ਇਹ ਪ੍ਰੋਗਰਾਮ ਪੰਜਾਬ ਲੈਵਲ ਯੂਨਿਟ ਐਨ. ਸੀ. ਸੀ. ਨੰਗਲ ਦੇ ਕਮਾਂਡਿਗ ਅਫਸਰ ਕੈਪਟਨ (ਇੰਡੀਅਨ ਨੇਵੀ) ਸਰਵਜੀਤ ਸਿੰਘ ਸੈਣੀ ਦੀ ਅਗਵਾਈ ਹੇਠ ਕਰਵਾਇਆ ਗਿਆ|
ਇਸ ਮੌਕੇ ਐਨ.ਸੀ.ਸੀ ਦੇ ਕੈਡਿਟਾਂ ਵੱਲੋਂ ਸਕੂਲ ਦੀ ਸਵੇਰ ਦੀ ਸਭਾ ਵਿੱਚ ਬੱਚਿਆਂ ਨੂੰ ਵੱਲਭ ਭਾਈ ਜੀ ਦੇ ਜੀਵਨ ਬਾਰੇ ਦੱਸਿਆ ਗਿਆ| ਐਨ ਸੀ.ਸੀ.ਅਫ਼ਸਰ ਰਾਕੇਸ਼ ਨੇ ਬੱਚਿਆਂ ਨੂੰ ਵੱਲਭ ਭਾਈ(ਲੋਹ ਪੁਰਸ਼) ਦੇ ਜੀਵਨ ਬਾਰੇ ਜਾਣਕਾਰੀ ਦਿੱਤੀ ਅਤੇ ਉਹਨਾਂ ਦੇ ਦੱਸੇ ਰਾਹ ਤੇ ਤੁਰਨ ਲਈ ਕਿਹਾ|

Leave a Reply

Your email address will not be published. Required fields are marked *