ਸਾਬਕਾ ਡਿਪਟੀ ਮੇਅਰ ਨੇ ਨਿਗਮ ਵੱਲੋਂ ਦਿੱਤੇ ਸਫਾਈ ਦੇ ਠੇਕੇ ਵਿੱਚ ਘਪਲੇਬਾਜੀ ਹੋਣ ਦਾ ਇਲਜਾਮ ਲਗਾਇਆ

ਸਾਬਕਾ ਡਿਪਟੀ ਮੇਅਰ ਨੇ ਨਿਗਮ ਵੱਲੋਂ ਦਿੱਤੇ ਸਫਾਈ ਦੇ ਠੇਕੇ ਵਿੱਚ ਘਪਲੇਬਾਜੀ ਹੋਣ ਦਾ ਇਲਜਾਮ ਲਗਾਇਆ
ਰੋਪੜ ਦੇ ਡਵੀਜਨਲ ਕਮਿਸ਼ਨਰ ਨੂੰ ਪੱਤਰ ਲਿਖ ਕੇ ਸਫਾਈ ਦੇ ਠੇਕੇ ਦੀ ਜਾਂਚ ਕਰਨ ਦੀ ਮੰਗ
ਐਸ ਏ ਐਸ ਨਗਰ, 26 ਅਗਸਤ (ਸ.ਬ.) ਨਗਰ ਨਿਗਮ ਦੇ ਸਾਬਕਾ ਡਿਪਟੀ ਮੇਅਰ ਸ੍ਰ. ਮਨਜੀਤ ਸਿੰਘ           ਸੇਠੀ ਨੇ ਇਲਜਾਮ ਲਗਾਇਆ ਹੈ| ਇਸ ਸੰਬੰਧੀ ਉਹਨਾਂ ਵਲੋਂ  ਰੋਪੜ ਦੇ ਡਵੀਜਨਲ ਕਮਿਸ਼ਨਰ ਨੂੰ ਪੱਤਰ ਲਿਖ ਕੇ ਸਫਾਈ ਦੇ ਠੇਕੇ ਦੀ ਜਾਂਚ ਕਰਨ ਦੀ ਮੰਗ ਕੀਤੀ ਗਈ ਹੈ| 
ਆਪਣੇ ਪੱਤਰ ਵਿੱਚ ਉਹਨਾਂ ਲਿਖਿਆ ਹੈ ਕਿ ਮੁਹਾਲੀ ਨਗਰ ਨਿਗਮ ਦਾ ਸਫਾਈ ਦਾ ਠੇਕਾ ਮੈਸਰਜ ਲਾਈਨ ਸਰਵਿਸਜ ਲਿਮਟਿਡ ਕੋਲ ਸੀ ਅਤੇ ਇਸ ਕੰਪਨੀ ਨੂੰ ਇਸ ਕੰਮ ਵਾਸਤੇ 1 ਕਰੋੜ 30 ਲੱਖ ਰੁਪਏ ਦੀ ਅਦਾਇਗੀ ਹਰ ਮਹੀਨੇ ਕੀਤੀ ਜਾਂਦੀ ਹੈ| ਇਸ ਕੰਪਨੀ ਦਾ ਠੇਕਾ ਜੁਲਾਈ 2020 ਵਿਚ ਖਤਮ ਹੋ ਗਿਆ ਸੀ| 
ਉਹਨਾਂ ਲਿਖਿਆ ਹੈ ਕਿ ਕੰਪਨੀ ਦਾ ਠੇਕਾ ਖਤਮ ਹੋਣ ਉਪਰੰਤ ਨਗਰ ਨਿਗਮ ਵੱਲੋਂ ਅਗਸਤ 2020 ਵਿੱਚ ਇਹ ਠੇਕਾ ਮੁੜ ਤੋਂ ਇਸੇ ਕੰਪਨੀ ਨੂੰ ਦੇ ਦਿੱਤਾ ਗਿਆ ਜਦ ਕਿ ਨਗਰ ਨਿਗਮ ਦੇ ਨਿਯਮਾਂ ਅਤੇ ਰੂਲਾਂ ਅਨੁਸਾਰ ਕੋਈ ਕੰਮ ਜਿਸ ਦੀ ਲਾਗਤ20,000/- ਰੁਪਏ ਤੋਂ ਵੱਧ ਹੋਵੇ ਉਹ ਕੰਮ ਅਖਬਾਰ ਵਿਚ ਬਿਨ੍ਹਾਂ ਟੈਂਡਰ ਦਿੱਤੇ ਕਿਸੇ ਵੀ ਫਰਮ ਨੂੰ ਅਲਾਟ ਨਹੀਂ ਕੀਤਾ ਜਾ ਸਕਦਾ|
ਉਹਨਾਂ ਲਿਖਿਆ ਹੈ ਕਿ  ਨਿਗਮ ਵੱਲੋਂ ਇਸ ਕੰਪਨੀ ਨੂੰ ਇਹ ਠੇਕਾ ਬਿਨ੍ਹਾਂ ਕਿਸੇ ਟੈਂਡਰ ਦੇ ਅਲਾਟ ਕੀਤਾ ਗਿਆ ਹੈ, ਜਿਸ ਨਾਲ ਜਾਹਿਰ ਹੁੰਦਾ ਹੈ ਕਿ ਇਹ ਠੇਕਾ ਸਬੰਧਤ  ਫਰਮ ਨੂੰ ਸਬੰਧਤ ਅਧਿਕਾਰੀਆਂ ਅਤੇ ਹੋਰ ਰਸੂਖਦਾਰ ਵਿਅਕਤੀਆਂ ਦੀ ਮਿਲੀਭੁਗਤ ਨਾਲ ਦਿੱਤਾ ਗਿਆ ਹੈ| 
ਉਹਨਾਂ ਮੰਗ ਕੀਤੀ ਹੈ ਕਿ ਇਸ ਫਰਮ ਨੂੰ ਦਿੱਤੇ ਗਏ ਠੇਕੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਜੋ ਮੁਹਾਲੀ ਦੀ ਜਨਤਾ ਦੇ ਪੇਸੈ ਦਾ ਸਹੀ                   ਇਸਤੇਮਾਲ ਹੋ ਸਕੇ|

Leave a Reply

Your email address will not be published. Required fields are marked *