ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਵਲੋਂ ਚੋਣ ਪ੍ਰਚਾਰ ਤੇਜ

ਐਸ.ਏ.ਐਸ.ਨਗਰ, 8 ਫਰਵਰੀ (ਸ.ਬ.) ਨਗਰ ਨਿਗਮ ਚੋਣਾਂ ਲਈ ਵਾਰਡ ਨੰ 2 ਤੋਂ ਆਜਾਦ ਉਮੀਦਵਾਰ ਅਤੇ ਸਾਬਕਾ ਡਿਪਟੀ ਮੇਅਰ ਸz. ਮਨਜੀਤ ਸਿੰਘ ਸੇਠੀ ਵਲੋਂ ਆਪਣੀ ਚੋਣ ਮੁਹਿੰਮ ਨੂੰ ਤੇਜ ਕਰਦਿਆਂ ਆਪਣੇ ਸਮਰਥਕਾਂ ਸਮੇਤ ਵੋਟਰਾਂ ਦੇ ਘਰ ਘਰ ਜਾ ਕੇ ਫੇਜ਼ 3ਬੀ1 ਦੇ ਸਾਢੇ 7 ਮਰਲਾ ਕੋਠੀਆਂ ਵਿੱਚ ਚੋਣ ਪ੍ਰਚਾਰ ਕੀਤਾ ਗਿਆ।

ਇਸ ਮੌਕੇ ਸz ਮਨਜੀਤ ਸਿੰਘ ਸੇਠੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਪਿਛਲੇ ਕਾਰਜਕਾਲ ਦੌਰਾਨ ਫੇਜ਼ 3 ਏ ਦਾ ਭਰਪੂਰ ਵਿਕਾਸ ਕਰਵਾਇਆ ਅਤੇ ਹੁਣ ਉਨ੍ਹਾਂ ਦੇ ਖੇਤਰ ਵਿੱਚ ਫੇਜ਼ 3ਬੀ 1 ਦਾ ਇਲਾਕਾ ਵੀ ਜੁੜ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਪਹਿਲਾ ਦੀ ਤਰ੍ਹਾਂ ਆਪਣੇ ਵਿਕਾਸ ਕੰਮ ਜਾਰੀ ਰੱਖਣਗੇ ਅਤੇ ਇਨ੍ਹਾਂ ਵਿਕਾਸ ਕੰਮਾਂ ਲਈ ਉਨ੍ਹਾਂ ਨੂੰ ਲੋਕਾਂ ਦੇ ਸਹਿਯੋਗ ਦੀ ਲੋੜ ਹੈ। ਉਹਨਾਂ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਪਾਰਟੀਬਾਜੀ ਤੋਂ ਉਪਰ ਉਠ ਕੇ ਵੋਟ ਦੇਣ ਤਾਂ ਜੋ ਸ਼ਹਿਰ ਦੇ ਵਿਕਾਸ ਕੰਮਾਂ ਵਿੱਚ ਕੋਈ ਰੁਕਾਵਟ ਨਾ ਆਵੇ।

ਇਸ ਮੌਕੇ ਉਨ੍ਹਾਂ ਦੇ ਨਾਲ ਬਲਵਿੰਦਰ ਸਿੰਘ ਟੋਹੜਾ, ਹਰਦੇਵ ਸਿੰਘ ਢਿਲੋਂ, ਅਰਵਿੰਦ ਸ਼ਰਮਾ, ਜਤਿੰਦਰ ਮਾਨ, ਮਾਸਟਰ ਹਰਬੰਸ ਸਿੰਘ, ਰਘਬੀਰ ਸਿੰਘ ਅਤੇ ਹੋਰ ਹਾਜਿਰ ਸਨ।

Leave a Reply

Your email address will not be published. Required fields are marked *