ਸਾਬਕਾ ਡਿਪਟੀ ਮੇਅਰ ਰਿਸ਼ਵ ਜੈਨ ਵਲੋਂ ਚੋਣ ਪ੍ਰਚਾਰ ਸ਼ੁਰੂ
ਐਸ. ਏ ਐਸ. ਨਗਰ, 23 ਜਨਵਰੀ (ਸ.ਬ.) ਮੁਹਾਲੀ ਦੇ ਵਾਰਡ ਨੰ. 20 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਨਗਰ ਨਿਗਮ ਦੇ ਸਾਬਕਾ ਡਿਪਟੀ ਮੇਅਰ ਸ੍ਰੀ ਰਿਸ਼ਵ ਜੈਨ ਵਲੋਂ ਆਪਣੇ ਵਾਰਡ ਵਿੱਚਲੇ ਵੋਟਰਾਂ ਦੇ ਅੰਦਰ ਘਰੋਂ ਘਰੀ ਜਾ ਕੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ।
ਇਸ ਦੌਰਾਨ ਉਨ੍ਹਾਂ ਫੇਜ਼ 11 ਦੇ ਐਮ. ਆਈ. ਜੀ. ਦੇ ਫਲੈਟਾਂ ਵਿੱਚ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਸ਼ਹਿਰ ਦਾ ਸਰਬਪੱਖੀ ਵਿਕਾਸ ਕੀਤਾ ਗਿਆ ਹੈ ਅਤੇ ਉਹ ਪਹਿਲਾਂ ਕਰਵਾਏ ਗਏ ਵਿਕਾਸ ਦੇ ਨਾਮ ਉੱਤੇ ਵੋਟ ਮੰਗ ਰਹੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਬੀਰ ਸਿੰਘ ਘੱਗਾ, ਕੇਸਰ ਸਿੰਘ, ਭਜਨ ਲਾਲ, ਰਮੇਸ਼ ਸ਼ਰਨਾ, ਐਚ. ਐਸ. ਸੇਠੀ, ਰਣਬੀਰ ਸਿੰਘ, ਕਰਮ ਸਿੰਘ, ਰਘਵੀਰ ਸਿੰਘ ਸਮੇਤ ਉਹਨਾਂ ਦੇ ਵੱਡੀ ਗਿਣਤੀ ਸਮਰਥਕ ਹਾਜ਼ਰ ਸਨ।