ਸਾਬਕਾ ਪ੍ਰਧਾਨ ਮੰਤਰੀ ਸਵਰਗੀ ਰਾਜੀਵ ਗਾਂਧੀ ਨੂੰ ਸ਼ਰਧਾਜਲੀ ਦਿੱਤੀ

ਐਸ ਏ ਐਸ ਨਗਰ, 20 ਅਗਸਤ (ਆਰ. ਪੀ. ਵਾਲੀਆ) ਪ੍ਰੋਗਰੈਸਿਵ ਵੈਲਫੇਅਰ ਸੁਸਾਇਟੀ ਫੇਜ਼-5 ਮੁਹਾਲੀ ਵੱਲੋਂ ਸੰਸਥਾ ਦੇ ਪ੍ਰਧਾਨ ਸ. ਗੁਰਮੀਤ ਸਿੰਘ ਸਿਆਣ ਦੀ ਅਗਵਾਈ ਹੇਠ ਭਾਰਤ ਦੇ ਮਰਮੂਹ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਦਾ ਜਨਮਦਿਨ ਮਨਾਇਆ ਗਿਆ| ਇਸ ਮੌਕੇ ਪੰਜਾਬ ਰਾਜ ਪਛੜੀਆਂ ਸ਼੍ਰੇਣੀਆਂ ਕਮਿਸ਼ਨ ਦੇ ਵਾਈਸ ਚੇਅਰਮੈਨ ਅਤੇ ਸੂਬਾ ਕਾਂਗਰਸ ਓ.ਬੀ. ਸੀ. ਵਿਭਾਗ ਦੇ ਚੇਅਰਮੈਨ ਸ. ਗੁਰਿੰਦਰਪਾਲ ਸਿੰਘ ਬਿੱਲਾ, ਸ੍ਰੀ ਪੁਸ਼ਪਿੰਦਰ ਸ਼ਰਮਾ ਡਾਇਰੈਕਟਰ ਪੰਜਾਬ ਰਾਜ ਖਾਦੀ ਬੋਰਡ ਨੇ ਸ੍ਰੀ ਰਾਜੀਵ ਗਾਂਧੀ ਦੀ ਫੋਟੋ ਦੇ ਫੁੱਲ ਮਾਲਵਾਂ ਭੇਟ ਕੀਤੀਆਂ ਅਤੇ ਉਹਨਾਂ ਦੇ ਜੀਵਨ ਤੇ ਚਾਨਣਾ ਪਾਇਆ|
ਉਹਨਾਂ ਕਿਹਾ ਕਿ ਸ੍ਰੀ ਰਾਜੀਵ ਗਾਂਧੀ ਨੇ ਆਪਣੇ ਕਾਗਜ ਕਾਲ ਦੌਰਾਨ ਦੇਸ਼ ਵਿੱਚ ਕੰਪਿਊਟਰ ਯੁਗ ਦੀ ਸ਼ੁਰੂਆਤ ਕੀਤੀ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਆਪਣਾ ਬਲਿਦਾਨ ਦਿੱਤਾ|
ਇਸ ਮੌਕੇ ਫੇਜ਼-5 ਦੇ ਪੀ. ਸੀ. ਐਲ. ਪਾਰਕ ਵਿੱਚ ਫਲਦਾਰ ਬੂਟੇ ਵੀ ਲਗਾਏ ਗਏ| ਇਸ ਮੌਕੇ ਕਾਂਗਰਸੀ ਆਗੂ ਸ. ਬਲਜੀਤ ਸਿੰਘ ਗਰੇਵਾਲ, ਸ੍ਰੀ ਮਤੀ ਸੋਨੂੰ ਪਾਲ, ਸ੍ਰੀ. ਰਾਜਪਾਲ ਵਿਹਾਰਾ, ਸ. ਮਲਕੀਤ ਸਿੰਘ ਕੁੰਭੜਾ, ਮੁਹਾਲੀ ਇੰਡੀ ਵੈਲਫੇਅਰ ਦੇ ਪ੍ਰਧਾਨ ਸ.ਜਸਵੰਤ ਸਿੰਘ ਬਿਲਖੂ, ਸ੍ਰੀ ਸੁਨੀਲ ਦੱਤ, ਮੀਤ ਪ੍ਰਧਾਨ ਸ. ਬਲਬੀਰ ਸਿੰਘ, ਤੋਂ ਇਲਾਵਾ ਪ੍ਰੋਗਰੈਸਿਵ ਵੈਲਫੇਅਰ ਸੁਸਾਇਟੀ ਦੇ ਅਮਰੀਕ ਸਿੰਘ, ਸ. ਜੋਗਿੰਦਰ ਸਿੰਘ, ਸ. ਸ਼ੇਰ ਸਿੰਘ ਰੰਧਾਵਾ, ਡਾ. ਗੁਰਪ੍ਰੀਤ ਸਿੰਘ ਵਿਰਕ, ਸ. ਹਰਜੀਤ ਸਿੰਘ ਸਿਆਣ ਵੀ ਹਾਜਿਰ ਸਨ|

Leave a Reply

Your email address will not be published. Required fields are marked *