ਸਾਬਕਾ ਫੌਜੀਆਂ ਦਾ ਸਮਰਥਨ ਆਮ ਆਦਮੀ ਪਾਰਟੀ ਨੂੰ : ਸੋਹੀ

ਐਸ ਏ ਐਸ ਨਗਰ, 5 ਜਨਵਰੀ (ਸ.ਬ.) ਸਾਬਕਾ ਫੌਜੀਆਂ ਦੀ ਸੰਸਥਾ ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈਲ ਦੇ ਪ੍ਰਧਾਨ ਲੈਫ ਕਰਨਲ ਐਸ ਐਸ ਸੋਹੀ ਨੇ ਕਿਹਾ ਹੈ ਕਿ ਪਿਛਲੇ ਦਿਨੀਂ ਸਾਬਕਾ ਫੌਜੀਆਂ ਦੇ ਆਪੋ ਬਣੇ ਆਗੂਆਂ ਵਲ੍ਹੋਂ ਪੰਜਾਬ ਵਿੱਚ ਕਾਂਗਰਸ ਪਾਰਟੀ ਦਾ ਸਮਰਥਨ ਕਰਨ ਸੰਬੰਧੀ ਜਿਹੜੇ ਐਲਾਨ ਕੀਤੇ ਜਾ ਰਹੇ ਹਨ ਉਹਨਾਂ ਨੂੰ ਸਾਬਕਾ ਫੌਜੀਆਂ ਦਾ ਅਧਿਕਾਰਤ ਸਮਰਥਨ ਨਹੀਂ ਮੰਨਿਆ ਜਾ ਸਕਦਾ| ਸ੍ਰ. ਸੋਹੀ ਨੇ ਅੱਜ ਇੱਥੇ ਜਾਰੀ ਬਿਆਨ ਵਿੰਚ ਕਿਹਾ ਕਿ ਦਿੱਲੀ ਵਿੱਚ ਬੈਠੇ ਸਾਬਕਾ ਫੌਜੀਆਂ ਦੇ ਇਹ ਅਖੌਤੀ ਆਗੂ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਹੱਥਠੋਕੇ ਬਣ ਰਹੇ ਹਨ ਜਦੋਂਦਿ ਸਾਬਕਾ ਫੌਜੀਆਂ ਦੀਆਂ 22 ਜੱਥੇਬੰਦੀਆਂ ਵਲੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਖੁੱਲਾ ਸਮਰਥਨ ਕੀਤਾ ਜਾ ਰਿਹਾ ਹੈ ਅਤੇ ਚਾਰ ਸਾਬਕਾ ਫੌਜੀ ਵੀ ਚੋਣ ਮੈਦਾਨ ਵਿੱਚ ਹਨ|
ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਇੱਕ ਡੁੱਬਦਾ ਜਹਾਜ ਹੈ ਅਤੇ ਇਸਦੇ ਪੰਜਾਬ ਵਿੱਚ ਸਰਕਾਰ ਬਣਾਉਣ ਦੀ ਕੋਈ ਸੰਭਾਵਨਾ ਨਹੀਂ ਹੈ ਇਸ ਲਈ ਸਾਬਕਾ ਫੌਜੀਆਂ ਨੂੰ ਦਿੱਲੀ ਦੇ ਕਥਿਤ ਆਗੂਆਂ ਦੇ ਭੁਲੇਖੇ ਵਿੱਚ ਨਹੀਂ ਆਉਣਾ ਚਾਹੀਦਾ ਹੈ|

Leave a Reply

Your email address will not be published. Required fields are marked *