ਸਾਬਕਾ ਫੌਜੀਆਂ ਨੂੰ ਮਿਲੀ ਰਾਹਤ, ਕੰਟੀਨ ਵਿੱਚ ਨਕਦੀ ਨਾਲ ਵੀ ਹੋਵੇਗੀ ਖਰੀਦਾਰੀ: ਸੋਹੀ

ਐਸ.ਏ.ਐਸ.ਨਗਰ, 25 ਫਰਵਰੀ (ਸ.ਬ.) ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈਨ (ਰਜਿ.) ਮੁਹਾਲੀ ਦੇ ਪ੍ਰਧਾਨ ਲੈਫ. ਕਰਨਲ ਐਸ.ਐਸ.ਸੋਹੀ ਨੇ ਕਿਹਾ ਹੈ ਕਿ ਮਿਲਟ੍ਰੀ ਕੰਟੀਨ 1 ਮਾਰਚ ਤੋਂ ਕੈਸ਼ਲੈਸ਼ ਨਹੀਂ ਹੋਵੇਗੀ ਅਤੇ ਸਾਬਕਾ ਫੌਜੀ ਇਸ ਕੰਟੀਨ ਤੋਂ ਨਕਦ ਰੁਪਏ ਦੇ ਕੇ ਲੋੜੀਂਦੀ ਖਰੀਦਦਾਰੀ ਕਰ           ਸਕਣਗੇ| ਸ੍ਰ. ਸੋਹੀ ਜਿਹੜੇ ਮਿਲਟ੍ਰੀ ਕੰਟੀਨ ਵਿੱਚ ਆਉਣ ਵਾਲੀ 1 ਮਾਰਚ ਤੋਂ ਮੁਕੰਮਲ ਕੈਸ਼ਲੈਸ਼ ਵਿਵਸਥਾ ਲਾਗੂ ਕਰਨ ਦਾ ਵਿਰੋਧ ਕਰ ਰਹੇ ਸਨ ਨੇ ਦੱਸਿਆ ਕਿ ਇਸ ਸੰਬੰਧੀ ਉਹਨਾਂ ਨੇ ਸੰਸਥਾ ਦੇ ਜਨਰਲ ਸਕੱਤਰ ਸ੍ਰ. ਆਰ ਪੀ ਸਿੰਘ ਦੇ ਨਾਲ ਡਾਇਰੈਕਟਰ ਸੈਨਿਕ ਵੈਲਫੇਅਰ ਪੰਜਾਬ ਬ੍ਰਿਗੇਡੀਅਰ ਅਰੋੜਾ ਨਾਲ ਮੁਲਾਕਾਤ ਕੀਤੀ ਸੀ ਜਿਸ ਵਿੱਚ ਮਿਲਟ੍ਰੀ ਕੰਟੀਨ ਵਿੱਚ ਮੁਕੰਮਲ ਕੈਸ਼ਲੈਸ ਵਿਵਸਥਾ ਲਾਗੂ ਕਰਨ ਦਾ ਵਿਰੋਧ ਕਰਦਿਆਂ ਨਕਦ ਆਧਾਰਿਤ ਲੈਣ ਦੇਣ ਵੀ ਜਾਰੀ ਰੱਖਣ ਦੀ ਮੰਗ ਕੀਤੀ ਸੀ ਅਤੇ ਬ੍ਰਿਗੇਡੀਅਰ ਅਰੋੜਾ ਵੱਲੋਂ ਇਸ ਮੁੱਦੇ ਤੇ ਮਿਲਟ੍ਰੀ ਦੇ ਚੰਡੀਮੰਦਰ ਹੈਡ ਕੁਆਰਟਰ ਦੇ ਚੀਫ ਆਰਮੀ ਸਟਾਫ ਨਾਲ ਗੱਲ ਕੀਤੀ ਸੀ ਜਿਸਤੇ ਚੀਫ ਆਰਮੀ ਸਟਾਫ ਵੱਲੋਂ ਭਰੋਸਾ ਦਿੱਤਾ ਗਿਆ ਕਿ ਉਹਨਾਂ ਵੱਲੋਂ ਇਸ ਸੰਬਧੀ ਪਹਿਲਾ ਜਾਰੀ ਕੀਤੀਆਂ ਗਈਆਂ ਹਿਦਾਇਤਾਂ ਨੂੰ ਬਦਲਿਆ ਜਾਵੇਗਾ ਅਤੇ ਮਿਲਟ੍ਰੀ ਕੰਟੀਨ ਵਿੱਚ ਡਿਜੀਟਲ ਦੇ ਨਾਲ ਨਾਲ ਨਕਦੀ ਆਧਾਰਿਤ ਲੈਣ ਦੇਣ ਵੀ ਜਾਰੀ ਰੱਖਿਆਂ ਜਾਵੇਗਾ|

Leave a Reply

Your email address will not be published. Required fields are marked *