ਸਾਬਕਾ ਫੌਜੀ ਈ ਸੀ ਐਚ ਐਸ ਪੋਲੀ ਕਲੀਨਿਕਾਂ ਤੋਂ ਬਣਵਾ ਸਕਣਗੇ ਹੈਲਥ ਸਕੀਮ ਦੇ ਸਮਾਰਟ ਕਾਰਡ : ਕਰਨਲ ਸੋਹੀ

ਐਸ ਏ ਅ ੈਸ ਨਗਰ, 21 ਅਪ੍ਰੈਲ (ਸ.ਬ.) ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈਲ ਦੇ ਪ੍ਰਧਾਨ ਲੈਫ ਕਰਨਲ ਐਸ ਐਸ ਸੋਹੀ ਨੇ ਕਿਹਾ ਹੈ ਕਿ ਹੁਣ ਸਾਬਕਾ ਫੌਜੀ ਈ ਸੀ ਐਚ ਐਸ ਕੰਟਰੀਬੂਟਰੀ ਹੈਲਥ ਸਕੀਮ ਦੇ ਈ ਸੀ ਐਚ ਐਸ ਦੇ ਪੁਰਾਣੇ ਕਾਰਡਾਂ ਨੂੰ ਈ ਸੀ ਐਚ ਐਸ ਪੋਲੀ ਕਲਿਨਿਕਾਂ ਤੋਂ ਨਵੇਂ ਸਮਰਾਟ ਕਾਰਡਾਂ ਵਿੱਚ ਤਬਦੀਲ ਕਰਵਾ ਸਕਣਗੇ|
ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੈਫ ਕਰਨਲ ਸੋਹੀ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਈ ਸੀ ਐਚ ਐਸ ਕੰਟਰੀਬੂਟਰੀ ਹੈਲਥ ਸਕੀਮ ਦੇ ਮੈਨੇਜਿੰਗ ਡਾਇਰੈਕਟਰ ਨੇ ਹੁਕਮ ਜਾਰੀ ਕੀਤੇ ਸਨ ਕਿ ਪਹਿਲੀ ਸਤੰਬਰ 2018 ਤੋਂ ਸਾਰੇ ਸਾਬਕਾ ਫੌਜੀ ਅਤੇ ਉਹਨਾਂ ਦੀਆਂ ਵਿਧਵਾਵਾਂ ਇਸ ਸਕੀਮ ਤਹਿਤ ਬਣੇ ਆਪਣੇ ਕਾਰਡਾਂ ਨੂੰ ਆਨਲਾਈਨ ਰਿਨੀਓ ਕਰਵਾਉਣ|
ਉਹਨਾਂ ਕਿਹਾ ਕਿ ਇਸ ਹੁਕਮ ਨਾਲ ਸਾਬਕਾ ਫੌਜੀਆਂ ਵਿੱਚ ਘਬਰਾਹਟ ਪੈਦਾ ਹੋ ਗਈ ਸੀ ਕਿਉਂਕਿ ਵੱਡੀ ਗਿਣਤੀ ਸਾਬਕਾ ਫੌਜੀ ਅਨਪੜ ਜਾਂ ਘਟ ਪੜੇ ਲਿਖੇ ਹਨ ਅਤੇ ਉਹਨਾਂ ਨੂੰ ਕੰਪਿਊਟਰ ਦੀ ਜਾਣਕਾਰੀ ਨਹੀਂ ਹੈ| ਇਸ ਲਈ ਉਹ ਕੰਪਿਊਟਰ ਉਪਰ ਆਨਲਾਈਨ ਇਸ ਸਕੀਮ ਤਹਿਤ ਕਾਰਡ ਰੀਨੀਓ ਨਹੀਂ ਕਰਵਾ ਸਕਦੇ| ਇਸ ਤੋਂ ਇਲਾਵਾ ਇਸ ਤਰ੍ਹਾਂ ਕਾਰਡ ਰੀਨੀਓ ਕਰਵਾਉਣ ਉਪਰ ਭਾਰੀ ਖਰਚਾ ਆਉਂਦਾ ਸੀ| ਇਸਦੇ ਨਾਲ ਹੀ ਸਾਬਕਾ ਫੌਜੀਆਂ ਦਾ ਡਾਟਾ ਵੀ ਇਸ ਤਰ੍ਹਾਂ ਚੋਰੀ ਹੋਣ ਦਾ ਖਤਰਾ ਬਣ ਗਿਆ ਸੀ|
ਉਹਨਾਂ ਕਿਹਾ ਕਿ ਉਹਨਾਂ ਦੀ ਸੰਸਥਾ ਨੇ ਅਤੇ ਦਿੱਲੀ ਦੀ ਐਕਸ ਸਰਵਿਸਸਮੈਨ ਗ੍ਰੀਵੈਂਸਿਸ ਸੈਲ ਦਿੱਲੀ ਦੇ ਪ੍ਰਧਾਨ ਬ੍ਰਿਗੇਡੀਅਰ ਕਰਤਾਰ ਸਿੰਘ ਨੇ ਇਸ ਸਬੰਧੀ ਈ ਸੀ ਐਚ ਐਸ ਦੇ ਐਮ ਡੀ ਨਾਲ ਸੰਪਰਕ ਕੀਤਾ ਅਤੇ ਹੁਣ ਬ੍ਰਿਗੇਡੀਅਰ ਕਰਤਾਰ ਸਿੰਘ ਨਾਲ ਹੋਈ ਇੱਕ ਮੀਟਿੰਗ ਵਿੱਚ ਐਮ ਡੀ ਸਾਹਿਬ ਨੇ ਦੱਸਿਆ ਹੈ ਕਿ ਹੁਣ ਇਹ ਕਾਰਡ ਰੀਨੀਓ ਕਰਵਾਉਣ ਲਈ ਸਾਬਕਾ ਫੌਜੀਆਂ ਨੂੰ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਸਾਰੇ ਈ ਸੀ ਐਚ ਐਸ ਪੋਲੀ ਕਲੀਨਿਕਾਂ ਨੂੰ ਨਵੇਂ ਹਾਈ ਪਾਵਰ ਵਾਲੇ ਕੰਪਿਊਟਰ ਲੈ ਕੇ ਦਿੱਤੇ ਜਾ ਰਹੇ ਹਨ, ਜਿਥੇ ਕਿ 15 ਮਈ ਤੋਂ ਸਾਬਕਾ ਫੌਜੀਆਂ ਦੇ ਇਹ ਕਾਰਡ ਨਵੇਂ ਤੌਰ ਤੇ ਬਣਾਏ ਜਾਣਗੇ| ਇਹਨਾਂ ਉਪਰ ਸਿਰਫ 177 ਰੁਪਏ ਖਰਚਾ ਆਵੇਗਾ|
ਕਰਨਲ ਸੋਹੀ ਨੇ ਕਿਹਾ ਕਿ ਇਸ ਤਰ੍ਹਾਂ ਹੁਣ ਸਾਬਕਾ ਫੌਜੀਆਂ ਨੂੰ ਹੈਲਥ ਸਕੀਮ ਤਹਿਤ ਕਾਰਡ ਬਣਾਉਣ ਲਈ ਕਾਫੀ ਰਾਹਤ ਮਿਲ ਗਈ ਹੈ|

Leave a Reply

Your email address will not be published. Required fields are marked *