ਸਾਬਕਾ ਫੌਜੀ ਜੋਗਿੰਦਰ ਸਿੰਘ ਧਾਲੀਵਾਲ ਦੌੜ ਲਗਾ ਕੇ ਦਿੱਲੀ ਲਈ ਹੋਇਆ ਰਵਾਨਾ

ਪਟਿਆਲਾ, 21 ਜਨਵਰੀ (ਬਿੰਦੂ ਸ਼ਰਮਾ) ਭਾਰਤ ਸਰਕਾਰ ਵਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵਲੋਂ ਦਿੱਲੀ ਬਾਰਡਰ ਤੇ ਪੱਕੇ ਮੋਰਚੇ ਲਗਾਏ ਗਏ ਹਨ ਅਤੇ ਇਸਦੇ ਨਾਲ ਹੀ ਪੰਜਾਬ ਹਰਿਆਣਾ ਭਰ ਦੇ ਟੋਲ ਪਲਾਜ਼ਿਆਂ ਉੱਤੇ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਇਸ ਦੌਰਾਨ ਦੇਸ਼ ਦੇ ਹਰ ਵਰਗ ਵਲੋਂ ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਲਹਿਰ ਦਾ ਹਿੱਸਾ ਬਣ ਕੇ ਆਪੋ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ ਅਤੇ ਬੱਚਿਆਂ, ਬਜੁਰਗਾਂ, ਮਹਿਲਾਵਾਂ, ਨੌਜਵਾਨਾਂ ਵੱਲੋਂ ਵੱਡੀ ਪੱਧਰ ਉੱਤੇ ਸ਼ਮੂਲੀਅਤ ਕੀਤੀ ਜਾ ਰਹੀ ਹੈ।

ਇਸ ਸੰਘਰਸ਼ ਵਿੱਚ ਆਪਣੀ ਬਣਦੀ ਹਿੱਸੇਦਾਰੀ ਪਾਉਣ ਲਈ ਅੱਜ ਗੁਰਦੁਆਰਾ ਈਸਰਸਰ ਸਾਹਿਬ ਅੱਡਾ ਢੈਂਠਲ ਤੋਂ ਸਾਬਕਾ ਫੌਜੀ ਜੋਗਿੰਦਰ ਸਿੰਘ ਧਾਲੀਵਾਲ ਪੈਦਲ ਦੌੜ ਕੇ ਦਿੱਲੀ ਸਿੰਘੂ ( ਕੁੰਡਲੀ) ਬਾਰਡਰ 26 ਜਨਵਰੀ ਦੀ ਟਰੈਕਟਰ ਪਰੇਡ ਲਈ ਰਵਾਨਾ ਹੋਏ।

ਇਸ ਮੌਕੇ ਜਥੇਦਾਰ ਕੁਲਦੀਪ ਸਿੰਘ ਢੈਂਠਲ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਬਲਾਕ ਪ੍ਰਧਾਨ ਗੁਰਨਾਮ ਸਿੰਘ ਢੈਂਠਲ ਅਤੇ ਹੋਰਨਾਂ ਸਾਬਕਾ ਫੌਜੀਆਂ ਨੇ ਜੋਗਿੰਦਰ ਸਿੰਘ ਨੂੰ ਝੰਡਾ ਅਤੇ ਬੈਚ ਲਗਾ ਕੇ ਰਵਾਨਾ ਕੀਤਾ। ਇਸ ਦੌਰਾਨ ਰਾਹ ਵਿੱਚ ਜਥੇਦਾਰ ਕਲਦੀਪ ਸਿੰਘ ਢੈਂਠਲ ਦੇ ਜਥੇ ਵਲੋਂ ਜੋਗਿੰਦਰ ਸਿੰਘ ਦੀ ਦੇਖ-ਭਾਲ ਕੀਤੀ ਜਾਵੇਗੀ ਅਤੇ ਰਾਹ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਦਾ ਧਿਆਨ ਰੱਖਿਆ ਜਾਵੇਗਾ।

ਇਸ ਮੌਕੇ ਰਿਟਾ. ਬਰਗੇਡੀਅਰ ਪ੍ਰਮਾਰ ਸਿੰਘ, ਰਿਟਾ. ਕੈਪਟਨ ਧਰਮਿੰਦਰ ਸਿੰਘ, ਲਾਡੀ ਸਿੰਘ ਢੈਂਠਲ, ਰਿਟਾ. ਸੂਬੇਦਾਰ ਸੱਜਣ ਸਿੰਘ, ਰਿਟਾ. ਸੂਬੇਦਾਰ ਬਲਵਿੰਦਰ ਸਿੰਘ, ਰਿਟਾ. ਸੂਬੇਦਾਰ ਸਾਹਿਬ ਸਿੰਘ, ਰਿਟਾ. ਹੌਲਦਾਰ ਗੁਰਜੀਤ ਸਿੰਘ, ਰਿਟਾ. ਸੂਬੇਦਾਰ ਸੁਖਵਿੰਦਰ ਸਿੰਘ, ਰਿਟਾ. ਹੌਲਦਾਰ ਜਸਵੀਰ ਸਿੰਘ, ਰਿਟਾ. ਹੌਲਦਾਰ ਅਮੀਰ ਸਿੰਘ, ਯਾਦਵਿੰਦਰ ਸਿੰਘ ਕੂਕਾ, ਮਨਦੀਪ ਸਿੰਘ ਬਾਦਸ਼ਾਹਪੁਰ ਕਾਲੇਕੀ, ਮਨਿੰਦਰ ਸਿੰਘ ਤਰਖਾਣ ਮਾਜਰਾ, ਭੁਪਿੰਦਰ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *