ਸਾਬਕਾ ਫੌਜੀ ਦੀ ਅਗਵਾਈ ਵਿੱਚ ਨੌਜਵਾਨਾਂ ਨੇ ਕੀਤੀ ਪਿੰਡ ਦੀ ਸਫਾਈ

ਐਸ ਏ ਐਸ ਨਗਰ, 3 ਅਪ੍ਰੈਲ (ਸ.ਬ.) ਪਿੰਡ ਗੀਗੇ ਮਾਜਰਾ ਦੇ ਸਾਬਕਾ ਫੌਜੀ ਮੱਖਣ ਸਿੰਘ ਗੀਗੇਮਾਜਰਾ ਵਲੋਂ ਪਿੰਡ ਗੀਗੇਮਾਜਰਾ ਦੇ ਨੌਜਵਾਨਾਂ ਨੂੰ ਨਾਲ ਲੈ ਕੇ ਪਿੰਡ ਦੀ ਸਫਾਈ ਮੁਹਿੰਮ ਚਲਾਈ ਗਈ| ਇਸ ਮੌਕੇ ਪਿੰਡ ਵਾਸੀਆਂ ਨੂੰ ਸਫਾਈ ਪ੍ਰਤੀ ਸੁਚੇਤ ਕਰਦਿਆਂ ਸਾਬਕਾ ਫੌਜੀ ਮੱਖਣ ਸਿੰਘ ਗੀਗੇਮਾਜਰਾ ਨੇ ਕਿਹਾ ਕਿ ਸਾਨੂੰ ਆਪਣੇ ਘਰਾਂ ਦੇ ਨਾਲ ਨਾਲ ਘਰਾਂ ਦੇ ਆਲੇ ਦੁਆਲੇ ਵੀ ਸਫਾਈ ਰੱਖਣੀ ਚਾਹੀਦੀ ਹੈ ਤਾਂ ਕਿ ਗੰਦਗੀ ਨਾਲ ਫੈਲਦੀਆਂ ਬਿਮਾਰੀਆਂ ਤੋਂ ਬਚਾਓ ਹੋ ਸਕੇ| ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਆਪਣੇ ਪਿੰਡ ਦੀ ਪੂਰੀ ਸਫਾਈ ਰੱਖਣੀ ਚਾਹੀਦੀ ਹੈ ਤਾਂ ਕਿ ਸਫਾਈ ਪੱਖੋਂ ਇਹ ਪਿੰਡ ਪਹਿਲੇ ਸਥਾਨ ਉੱਪਰ ਆ ਸਕੇ| ਉਹਨਾਂ ਕਿਹਾ ਕਿ ਪਿੰਡ ਦੀਆਂ ਸਾਰੀਆਂ ਸਾਂਝੀਆਂ ਥਾਂਵਾਂ ਦੀ ਸਫਾਈ ਕਰਨਾ ਵੀ ਸਾਡਾ ਸਾਰੇ ਪਿੰਡ ਵਾਸੀਆਂ ਦਾ ਹੀ ਫਰਜ ਹੈ, ਇਸ ਲਈ ਇਸ ਕੰਮ ਵਾਸਤੇ ਸਾਨੂੰ ਸਭ ਨੂੰ ਅ ੱਗੇ ਆਉਣਾ ਚਾਹੀਦਾ ਹੈ| ਇਸ ਮੌਕੇ ਪਿੰਡ ਦੀਆਂ ਗਲੀਆਂ ਅਤੇ ਨਾਲੀਆਂ ਦੀ ਸਫਾਈ ਕੀਤੀ ਗਈ| ਇਸ ਤੋਂ ਕੁਝ ਦਿਨ ਪਹਿਲਾਂ ਪਿੰਡ ਦੇ ਸਕੂਲ ਦੇ ਮੈਦਾਨ ਦੀ ਵੀ ਸਫਾਈ ਕਰਕੇ ਉਸ ਨੂੰ ਪੱਧਰਾ ਕੀਤਾ ਗਿਆ ਤਾਂ ਕਿ ਬੱਚੇ ਇਸ ਮੈਦਾਨ ਦੀ ਸਹੀ ਤਰੀਕੇ ਨਾਲ ਵਰਤੋਂ ਕਰ ਸਕਣ|
ਇਸ ਮੌਕੇ ਹਰਜੀਤ ਸਿੰਘ, ਕਰਨਦੀਪ ਸਿੰਘ, ਮਨਪ੍ਰੀਤ ਸਿੰਘ ਲਾਲੀ, ਪਰਮਿੰਦਰ ਸਿੰਘ, ਬਿਕਰਮਜੀਤ ਸਿੰਘ ਬਿੰਦਰ, ਰਣਜੀਤ ਸਿੰਘ ਜੀਤਾ, ਰਘਬੀਰ ਸਿੰਘ, ਤਲਵਿੰਦਰ ਸਿੰਘ, ਪ੍ਰਗਟ ਸਿੰਘ, ਸੁਖਚੈਨ ਸਿੰਘ ਤੇ ਹੋਰ ਪਿੰਡ ਵਾਸੀ ਮੌਜੂਦ ਸਨ|

Leave a Reply

Your email address will not be published. Required fields are marked *