ਸਾਬਕਾ ਫੌਜੀ ਰਾਜਨੀਤੀ ਦੇ ਖੇਤਰ ਵਿਚ ਅੱਗੇ ਆਉਣ: ਕਰਨਲ ਸੋਹੀ

ਐਸ ਏ ਐਸ ਨਗਰ,14 ਫਰਵਰੀ (ਸ. ਬ.) ਐਕਸ ਸਰਵਿਸਮੈਨ ਗੀ੍ਰਵੈਸਿੰਸ ਸੈਲ ਦੇ ਪ੍ਰਧਾਨ ਲੈਫ ਕਰਨਲ ਐਸ ਐਸ ਸੋਹੀ ਨੇ ਕਿਹਾ ਹੈ ਕਿ ਸਾਬਕਾ ਫੌਜੀਆਂ ਨੁੰ ਚਾਹੀਦਾ ਹੈ ਕਿ ਉਹ ਰਾਜਨੀਤੀ ਦੇ ਖੇਤਰ ਵਿਚ ਅੱਗੇ ਆ ਕੇ ਮੋਹਰੀ ਭੂਮਿਕਾ ਨਿਭਾਉਣ ਤਾਂ ਕਿ ਸਾਬਕਾ ਫੌਜੀਆਂ ਦੀ ਭਲਾਈ ਲਈ ਉਪਰਾਲੇ ਕੀਤੇ ਜਾ ਸਕਣ| ਅੱਜ ਇਕ ਬਿਆਨ ਵਿਚ ਲੈਫ ਕਰਨਲ ਸੋਹੀ ਨੇ ਕਿਹਾ ਕਿ ਅਸੀਂ ਦੋ ਤਿੰਨ ਦਹਾਕਿਆਂ ਤੋਂ ਦੇਖ ਰਹੇ ਹਾਂ ਕਿ ਸਾਬਕਾ ਫੌਜੀਆਂ ਦੀ ਭਲਾਈ ਦਾ ਕੰਮ ਬਹੁਤ ਪਿਛੜ ਗਿਆ ਹੈ ਅਤੇ ਕੋਈ ਵੀ ਸਰਕਾਰ ਸਾਬਕਾ ਫੌਜੀਆਂ ਦੀ ਭਲਾਈ ਲਈ ਕੁਝ ਵੀ ਨਹੀਂ ਕਰ ਰਹੀ ਅਤੇ ਸਾਬਕਾਂ ਫੌਜੀਆਂ ਦੀ ਭਲਾਈ ਦੇ ਕੰਮ ਕਿਸੇ ਵੀ ਸਰਕਾਰ ਦੀ ਪਹਿਲ ਵਿਚ ਨਹੀਂ ਰਹੇ| ਉਹਨਾਂ ਕਿਹਾ ਕਿ ਅਫਸਰਸਾਹੀ ਹਮੇਸਾ ਤੋਂ ਹੀ  ਸਾਬਕਾ ਫੌਜੀਆਂ ਵਿਰੁਧ ਭੁਗਤਦੀ ਆਈ ਹੈ| ਉਹਨਾਂ ਕਿਹਾ ਕਿ ਰਾਜਨੀਤਕ ਇੱਛਾ ਸ਼ਕਤੀ ਦੀ ਘਾਟ ਕਾਰਨ ਸਾਬਕਾ ਫੌਜੀਆਂ ਦੇ ਕੰਮ ਪ੍ਰਭਾਵਿਤ ਹੁੰਦੇ ਹਨ| ਸਾਬਕਾ ਫੌਜੀ ਰਾਜਨੀਤੀ ਦੇ ਖੇਤਰ ਵਿਚ ਚੰਗੇ ਨਾ ਹੋਣ ਪਰ ਚੋਣਾਂ ਮੌਕੇ ਉਹ ਗੁਰੀਲਾ ਵਾਰ ਜਰੂਰ ਕਰਨ ਤਾਂ ਕਿ ਸਾਬਕਾ ਫੌਜੀਆਂ ਦੀ ਭਲਾਈ ਲਈ ਉਪਰਾਲੇ ਕੀਤੇ ਜਾ ਸਕਣ ਅਤੇ ਰਾਜਸੀ ਪਾਰਟੀਆਂ ਨੁੰ ਸਾਬਕਾ ਫੌਜੀਆਂ ਦਾ ਡਰ ਬਣਿਆ ਰਹੇ|

Leave a Reply

Your email address will not be published. Required fields are marked *