ਸਾਬਕਾ ਬੈਂਕਰ ਅਤੇ ਸਮਾਜਸੇਵੀ ਆਗੂ ਸ੍ਰ. ਜੇ. ਪੀ. ਸਿੰਘ ਨਹੀਂ ਰਹੇ

ਐਸ. ਏ. ਐਸ. ਨਗਰ, 6 ਅਕਤੂਬਰ (ਸ.ਬ.) ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੇ ਸਾਬਕਾ  ਚੇਅਰਮੈਨ ਲਾਇਜ ਕੱਲਬ ਮੁਹਾਲੀ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਬੈਂਕਰ ਸ੍ਰ. ਜੇ. ਪੀ ਸਿੰਘ ਦਾ ਦਿਹਾਂਤ ਹੋ ਗਿਆ | ਉਹ 65 ਸਾਲਾਂ ਦੇ ਸਨ ਅਤੇ ਪਿਛਲੇ ਕੁਝ ਮਹੀਨਿਆਂ ਤੋਂ ਬਿਮਾਰ ਚਲ ਰਹੇ ਸੀ|
ਸ੍ਰ. ਜੇ. ਪੀ. ਸਿੰਘ ਦੇ ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਪਿਛਲੇ ਐਤਵਾਰ ਨੂੰ ਉਹਨਾਂ ਦੀ ਤਬੀਅਤ ਵਿਗੜਣ ਤੇ ਉਹਨਾਂ ਨੂੰ ਮੈਕਸ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਸੀ|
ਉਹ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ ਅਤੇ ਪਿਛਲੇ ਸਮੇਂ ਦੌਰਾਨ ਇਲਾਜ ਲਈ ਮੁੰਬਈ ਦੇ ਟਾਟਾ ਮੈਮੋਰੀਅਲ ਹਸਪਤਾਲ ਵਿੱਚ ਦਾਖਿਲ ਰਹੇ ਸਨ| ਪਰਿਵਾਰਕ ਸੂਤਰਾਂ ਅਨੁਸਾਰ ਸ੍ਰ. ਜੇ. ਪੀ. ਸਿੰਘ ਨੇ ਚਾਰ ਕੁ ਮਹੀਨੇ ਪਹਿਲਾਂ ਸਥਾਨਕ ਫੋਰਟਿਸ ਹਸਪਤਾਲ ਵਿੱਚ ਗੋਡੇ ਬਦਲਾਉਣ ਦਾ   ਆਪਰੇਸ਼ਨ ਕਰਵਾਇਆ ਸੀ ਜਿਸਦੇ ਕੁਝ ਦਿਨਾਂ ਬਾਅਦ ਉਹਨਾਂ ਨੂੰ ਪੇਟ ਵਿੱਚ ਇਨਫੈਕਸ਼ਨ ਦੀ ਸ਼ਿਕਾਇਤ ਹੋਈ ਸੀ ਅਤੇ ਜਾਂਚ ਕਰਨ ਤੇ ਪੇਟ ਵਿੱਚ ਕੈਂਸਰ ਹੋਣ ਦਾ ਪਤਾ ਲੱਗਿਆ ਸੀ| ਮੁੰਬਈ ਵਿੱਚ ਉਹਨਾਂ ਦੀ ਕੀਮੋਥਰੈਪੀ ਹੋਈ ਸੀ ਅਤੇ ਪਿਛਲੇ ਮਹੀਨੇ ਉਹ ਮੁੰਬਈ ਤੋਂ ਫੇਜ਼-7 ਵਿਚਲੀ ਆਪਣੀ ਰਿਹਾਇਸ਼ ਤੇ ਆ ਗਏ ਸਨ|
ਸ੍ਰ. ਜੇ. ਪੀ. ਸਿੰਘ ਆਪਣੇ ਪਿਛੇ ਪਤਨੀ, ਤਿੰਨ ਬੇਟੀਆਂ ਅਤੇ ਉਹਨਾਂ ਦਾ ਪਰਿਵਾਰ ਛੱਡ ਗਏ ਹਨ| ਉਹਨਾਂ ਦਾ ਅੰਤਮ ਸਸਕਾਰ ਅੱਜ ਸਥਾਨਕ ਸਮਸ਼ਾਨਘਾਟ ਵਿੱਚ ਕੀਤਾ ਗਿਆ ਜਿਥੇ ਵੱਡੀ ਗਿਣਤੀ ਵਿੱਚ ਇੱਕਤਰ ਹੋਏ ਉਹਨਾਂ ਦੇ ਸਨੇਹੀਆਂ , ਪਰਿਵਾਰਕ ਮੈਂਬਰਾਂ, ਸਿਆਸੀ ਪਾਰਟੀਆਂ  ਸਮਾਜਸੇਵੀ ਅਤੇ ਧਾਰਮਿਕ ਜੱਥੇਬੰਦੀਆਂ ਦੇ ਨੁਮਾਇੰਦਿਆਂ, ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਸਮੇਤ ਵੱਡੀ ਗਿਣਤੀ ਵਿੱਚ ਇੱਕਤਰ ਹੋਏ ਸ਼ਹਿਰ ਵਾਸੀਆਂ ਨੇ ਉਹਨਾਂ ਨੂੰ ਅੰਤਮ ਵਿਦਾਇਗੀ ਦਿੱਤੀ|

Leave a Reply

Your email address will not be published. Required fields are marked *