ਸਾਬਕਾ ਬੈਂਕਰ ਜੇ ਪੀ ਸਿੰਘ ਨੂੰ ਵੱਖ ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ

ਚੰਡੀਗੜ੍ਹ,16 ਅਕਤੂਬਰ (ਸ.ਬ.) ਸਾਬਕਾ ਬੈਂਕਰ , ਐਮ ਪੀ ਸੀ ਏ ਦੇ ਸਾਬਕਾ ਚੇਅਰਮੈਨ, ਲਾਇਨਜ ਕਲੱਬ ਦੇ ਸਾਬਕਾ ਪ੍ਰਧਾਨ ਸ ਜੇ ਪੀ ਸਿੰਘ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸ੍ਰੀ ਬਾਗ ਸ਼ਹੀਦਾਂ  ਸੈਕਟਰ 44 ਏ ਚੰਡੀਗੜ੍ਹ ਵਿਖੇ ਕਰਵਾਇਆ ਗਿਆ| ਇਸ ਮੌਕੇ ਭਾਈ ਲਖਵਿੰਦਰ ਸਿੰਘ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ| ਇਸ ਮੌਕੇ ਵੱਖ ਵੱਖ ਸਿਆਸੀ, ਧਾਰਮਿਕ, ਸਮਾਜਿਕ, ਵਪਾਰਕ ਸੰਸਥਾਵਾਂ ਦੇ ਆਗੂਆਂ ਵਲੋਂ ਸ ਜੇ ਪੀ ਸਿੰਘ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ ਦਿਤੀਆਂ ਗਈਆਂ| ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਆਗੂਆਂ ਨੇ ਕਿਹਾ ਕਿ ਸ੍ਰ. ਜੇ ਪੀ ਸਿੰਘ ਇਕ ਵਿਅਕਤੀ ਨਹੀਂ ਸਗੋਂ ਇਕ ਪੂਰੀ ਸੰਸਥਾ ਸਨ| ਉਹਨਾਂ ਨੇ ਆਪਣੇ ਜੀਵਨ ਕਾਲ ਦੌਰਾਨ ਬਹੁਤ ਹੀ ਤਰੱਕੀ ਕੀਤੀ| ਉਹਨਾਂ ਦੀ ਅਗਵਾਈ ਵਿੱਚ ਅਨੇਕਾਂ ਹੀ ਸੰਸਥਾਵਾਂ ਤਰੱਕੀ ਦੀਆਂ ਬੁਲੰਦੀਆਂ ਨੂੰ ਛੋਹਣ ਲੱਗ ਪਈਆਂ| ਸ ਜੇ ਪੀ ਸਿੰਘ ਨੂੰ ਹਰ ਖੇਤਰ ਦਾ ਹੀ ਬਹੁਤ ਤਜਰਬਾ ਸੀ, ਜਿਸ ਵੀ ਕੰਮ ਨੂੰ ਉਹ ਹੱਥ ਪਾਉਂਦੇ ਸਨ, ਉਸ ਕੰਮ ਨੂੰ ਬਹੁਤ ਜਲਦੀ ਪੂਰਾ ਕਰ ਦਿੰਦੇ ਸਨ| ਬੁਲਾਰਿਆਂ ਨੇ ਕਿਹਾ ਕਿ ਸ੍ਰ. ਜੇ ਪੀ ਸਿੰਘ ਇਕ ਸਮਾਜ ਸੇਵੀ ਆਗੂ ਵੀ ਸਨ ਅਤੇ ਹਰ ਸਮੇਂ ਹੀ ਸਮਾਜ ਭਲਾਈ ਕੰਮਾਂ ਵਿਚ ਮੋਹਰੀ ਭੂਮਿਕਾ ਨਿਭਾਉਂਦੇ ਸਨ| ਅਨੇਕਾਂ ਹੀ ਸੰਸਥਾਂਵਾਂ ਨਾਲ ਜੁੜ ਕੇ ਜੇ ਪੀ ਸਿੰਘ ਨੇ ਉਹਨਾਂ ਸੰਸਥਾਵਾਂ ਦੀ ਨੁਹਾਰ ਹੀ ਬਦਲ ਦਿਤੀ ਸੀ| ਉਹਨਾਂ ਨੂੰ ਸੱਚੀ ਸ਼ਰਧਾਂਜਲੀ ਇਹੋ ਹੀ ਹੋਵੇਗੀ ਕਿ ਅਸੀਂ ਉਹਨਾਂ ਵਲੋਂ ਦਿਖਾਏ ਰਾਹ ਉਪਰ ਚਲੀਏ| ਇਸ ਮੌਕੇ ਕੌਂਸਲਰ ਸ ਕੁਲਜੀਤ ਸਿੰਘ ਬੇਦੀ ਨੇ ਪਰਿਵਾਰ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ|
ਇਸ ਮੌਕੇ ਡਾ ਯੂ ਪੀ ਸਿੰਘ ਵੱਲੋਂ ਲਾਇਨਜ ਕਲੱਬ ਦੇ ਸਹਿਯੋਗ ਨਾਲ ਕੈਂਸਰ ਦੀ ਰੋਕਥਾਮ ਲਈ ਜਾਗਰੂਕਤਾ ਅਤੇ ਜਾਂਚ ਕੈਂਪ ਵੀ ਲਗਾਇਆ ਗਿਆ| ਇਸ ਮੌਕੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ, ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ ਐਸ ਡੀ ਮੈਡਮ ਲਖਵਿੰਦਰ ਕੌਰ ਗਰਚਾ, ਮਨਜੀਤ ਸਿੰਘ ਸੇਠੀ ਡਿਪਟੀ ਮੇਅਰ ਨਗਰ ਨਿਗਮ ਮੁਹਾਲੀ, ਅਮਰੀਕ ਸਿੰਘ ਮੁਹਾਲੀ, ਬਲਬੀਰ ਸਿੰਘ ਢੋਲ, ਵਰਿੰਦਰ ਸਿੰਘ ਸਾਬਕਾ ਐਸ ਐਸ ਪੀ, ਸਾਹਿਬਜਾਦਾ ਟਿੰਬਰ ਦੇ ਨਰਿੰਦਰ ਸਿੰਘ ਸੂਦ, ਪ੍ਰਦੀਪ ਸਿੰਘ ਭਾਰਜ, ਐਚ ਐਸ ਮਿੱਢਾ, ਹਰਿੰਦਰਪਾਲ ਸਿੰਘ ਬਿੱਲਾ, ਕੇ ਪੀ ਸਿੰਘ, ਮੁਹਾਲੀ ਦੇ ਲਗਭਗ ਸਾਰੇ ਕੌਂਸਲਰ, ਸ਼ਲਿੰਦਰ ਆਨੰਦ, ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸਨ ਦੇ ਮੌਜੂਦ ਪ੍ਰਧਾਨ        ਤੇਜਿੰਦਰ ਸਿੰਘ ਪੂਨੀਆਂ, ਸਾਬਕਾ ਪ੍ਰਧਾਨ ਹਰਜਿੰਦਰ ਸਿੰਘ,  ਲਾਇਨਜ ਕਲੱਬ ਮੁਹਾਲੀ ਦੇ ਪ੍ਰਧਾਨ ਅਮਰਜੀਤ ਸਿੰਘ ਬਜਾਜ ਤੇ ਹੋਰ ਅਹੁਦੇਦਾਰ, ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਦੇ ਅਹੁਦੇਦਾਰ, ਸਨਾਤਨ ਧਰਮ ਸਭਾ ਦੇ ਅਹੁਦੇਦਾਰ, ਰੋਟਰੀ ਕਲੱਬ ਦੇ ਅਹੁਦੇਦਾਰ, ਮੁਹਾਲੀ ਇੰਡਸਟਰੀਜ ਐਸੋਸੀਏਸ਼ਨ ਦੇ            ਅਹੁਦੇਦਾਰ, ਗੁਰਦੇਵ ਸਿੰਘ ਚੌਹਾਨ,  ਵੱਡੀ ਗਿਣਤੀ ਵਿਚ ਵਪਾਰ ਮੰਡਲ ਦੇ ਆਗੂ, ਪ੍ਰਾਪਰਟੀ ਡੀਲਰ, ਧਾਰਮਿਕ, ਸਮਾਜਿਕ ਅਤੇ ਵਪਾਰਕ ਜਥੇਬੰਦੀਆਂ ਦੇ ਆਗੂ ਅਤੇ ਰਿਸ਼ਤੇਦਾਰ ਤੇ ਸੱਜਣ ਮਿੱਤਰ ਵੱਡੀ ਗਿਣਤੀ ਵਿਚ ਮੌਜੂਦ ਸਨ|

Leave a Reply

Your email address will not be published. Required fields are marked *