ਸਾਬਕਾ ਭਾਰਤੀ ਕ੍ਰਿਕਟ ਕਪਤਾਨ ਅਜੀਤ ਵਾਡੇਕਰ ਦਾ ਦਿਹਾਂਤ

ਨਵੀਂ ਦਿੱਲੀ, 16 ਅਗਸਤ (ਸ.ਬ.) ਭਾਰਤ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਜੀਤ ਵਾਡੇਕਰ ਦਾ 77 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ| ਉਨ੍ਹਾਂ ਨੇ ਮੁੰਬਈ ਦੇ ਜਸਲੋਕ ਵਿੱਚ ਆਖਰੀ ਸਾਹ ਲਿਆ| ਵਾਡੇਕਰ ਕਾਫੀ ਸਮੇਂ ਤੋਂ ਬੀਮਾਰ ਚੱਲ ਰਹੇ ਸਨ| ਅਜੀਤ ਵਾਡੇਕਰ ਦਾ ਜਨਮ 1 ਅਪ੍ਰੈਲ 1941 ਵਿੱਚ ਮੁੰਬਈ ਵਿੱਚ ਹੋਇਆ ਸੀ| ਵਾਡੇਕਰ ਨੇ 1966 ਤੋਂ 1974 ਤੱਕ ਕ੍ਰਿਕਟ ਖੇਡਿਆ| ਉਨ੍ਹਾਂ ਨੇ ਆਪਣੇ ਪਹਿਲੀ ਸ਼੍ਰੇਣੀ ਦੀ ਸ਼ੁਰੂਆਤ 1958 ਵਿੱਚ ਕੀਤੀ ਸੀ, ਜਦਕਿ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ 1966 ਵਿੱਚ ਕੀਤੀ ਸੀ|
1971 ਵਿੱਚ ਅਜੀਤ ਵਾਡੇਕਰ ਦੀ ਅਗਵਾਈ ਵਿੱਚ ਭਾਰਤ ਨੇ ਇੰਗਲੈਂਡ ਵਿੱਚ ਆਪਣੀ ਪਹਿਲੀ ਟੈਸਟ ਸੀਰੀਜ਼ ਫਤਿਹ ਕੀਤੀ| 3 ਟੈਸਟ ਮੈਚਾਂ ਦੀ ਸੀਰੀਜ਼ ਨੂੰ ਭਾਰਤ 1-0 ਨਾਲ ਜਿੱਤਿਆ ਸੀ| ਵਿਕਟਕੀਪਰ ਬੱਲੇਬਾਜ਼ ਮੰਤਰੀ ਨੇ ਸਿਰਫ 4 ਟੈਸਟ ਖੇਡੇ ਸਨ ਜਿਸ ਵਿੱਚ ਇਕ ਭਾਰਤ (1951), ਦੋ ਇੰਗਲੈਂਡ (1952) ਅਤੇ ਆਖਰੀ ਢਾਕਾ (1954-55) ਵਿੱਚ ਖੇਡਿਆ ਗਿਆ ਸੀ|

Leave a Reply

Your email address will not be published. Required fields are marked *