ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਸਤਵੰਤ ਕੌਰ ਸੰਧੂ ਦਾ ਦਿਹਾਂਤ
ਚਮਕੌਰ ਸਾਹਿਬ, 6 ਫਰਵਰੀ (ਸ.ਬ.) ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਤਵੰਤ ਕੌਰ ਸੰਧੂ ਦਾ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ।
ਉਹ ਪੰਜ ਵਾਰ ਹਲਕਾ ਚਮਕੌਰ ਸਾਹਿਬ ਤੋਂ ਵਿਧਾਇਕ ਚੁਣੇ ਗਏ ਸਨ। ਉਹਨਾਂ ਦੇ ਪਤੀ ਅਜੈਬ ਸਿੰਘ ਸੰਧੂ ਵੀ ਇਸੇ ਹਲਕੇ ਤੋਂ ਦੋ ਵਾਰ ਵਿਧਾਇਕ ਰਹੇ ਸਨ।