ਸਾਬਕਾ ਰਾਸ਼ਟਪਤੀ ਜਾਰਜ ਬੁਸ਼ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ

ਹਿਊਸਟਨ, 19 ਅਪ੍ਰੈਲ, (ਸ.ਬ.)  ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਐਚ. ਡਬਲਿਊ. ਬੁਸ਼ ਨੂੰ ਫਿਰ ਤੋਂ ਨਿਮੋਨੀਆ ਹੋਣ ਦੇ ਕਾਰਨ ਹਿਊਸਟਨ ਦੇ ਇਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ| ਇਸ ਸਾਲ ਦੀ ਸ਼ੁਰੂਆਤ ਵਿੱਚ ਵੀ ਉਨ੍ਹਾਂ ਨੂੰ ਨਿਮੋਨੀਆ ਹੋਇਆ ਸੀ| ਬੁਸ਼ ਦੇ ਬੁਲਾਰੇ ਜਿਮ ਮੈਗ੍ਰਾਥ ਨੇ ਦੱਸਿਆ ਕਿ 92 ਸਾਲਾਂ ਦੇ ਸਾਬਕਾ ਰਾਸ਼ਟਪਤੀ ਨੂੰ ਖਾਂਸੀ ਦੀ ਸ਼ਿਕਾਇਤ ਦੇ ਚਲਦੇ ਬੀਤੇ ਦਿਨੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ| ਡਾਕਟਰਾਂ ਅਨੁਸਾਰ ਉਨ੍ਹਾਂ ਵਿੱਚ ਨਿਮੋਨੀਆ ਦੇ ਮਾਮੂਲੀ ਲੱਛਣ ਪਾਏ ਗਏ ਹਨ, ਜਿਸ ਦੇ ਚਲਦੇ ਹੀ ਇਲਾਜ਼ ਸ਼ੁਰੂ ਕਰ ਦਿੱਤਾ ਗਿਆ ਹੈ| ਮੈਗ੍ਰਾਥ ਨੇ ਕਿਹਾ ਕਿ ਸਾਬਕਾ ਰਾਸ਼ਟਪਤੀ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਠੀਕ ਹੋਣ ਤਕ ਨਿਗਰਾਨੀ ਵਿੱਚ ਰੱਖਿਆ ਗਿਆ ਹੈ|

Leave a Reply

Your email address will not be published. Required fields are marked *