ਸਾਬਕਾ ਰੱਖਿਆ ਮੰਤਰੀ ਜਾਰਜ ਫਰਨਾਡੀਸ ਦਾ ਦੇਹਾਂਤ

ਨਵੀਂ ਦਿੱਲੀ, 29 ਜਨਵਰੀ (ਸ.ਬ.) ਸਮਤਾ ਪਾਰਟੀ ਦੇ ਬਾਨੀ ਅਤੇ ਦੇਸ਼ ਦੇ ਸਾਬਕਾ ਰੱਖਿਆ ਮੰਤਰੀ ਜਾਰਜ ਫਰਨਾਡੀਸ ਦਾ ਅੱਜ ਸਵੇਰੇ 7 ਵਜੇ ਦੇਹਾਂਤ ਹੋ ਗਿਆ| ਉਹ 88 ਸਾਲ ਦੇ ਸਨ| ਜਾਣਕਾਰੀ ਮੁਤਾਬਕ ਬੀਤੇ ਕੁਝ ਦਿਨਾਂ ਤੋਂ ਉਹ ਸਵਾਈਨ ਫਲੂ ਨਾਲ ਪੀੜਤ ਸਨ| ਉਹ ਕਾਫੀ ਲੰਬੇ ਸਮੇਂ ਤੋਂ ਉਹ ਬੀਮਾਰ ਵੀ ਸਨ| ਉਨ੍ਹਾਂ ਨੇ ਰਾਜਧਾਨੀ ਦਿੱਲੀ ਵਿਚ ਆਖਰੀ ਸਾਹ ਲਿਆ|
ਸਾਬਕਾ ਰੱਖਿਆ ਮੰਤਰੀ ਜਾਰਜ ਫਰਨਾਡੀਸ ਦਾ ਭਾਰਤੀ ਰਾਜਨੀਤੀ ਵਿਚ ਇਤਿਹਾਸਿਕ ਯੋਗਦਾਨ ਰਿਹਾ ਹੈ| ਫਿਰ ਭਾਵੇਂ ਉਹ ਰੱਖਿਆ ਖੇਤਰ ਵਿਚ ਲਏ ਗਏ ਵੱਡੇ ਫੈਸਲੇ ਹੋਣ ਜਾਂ ਫਿਰ ਐਮਰਜੈਂਸੀ ਦੌਰਾਨ ਆਪਣੀ ਆਵਾਜ ਚੁੱਕਣ ਦਾ ਮੁੱਦਾ ਰਿਹਾ ਹੋਵੇ| ਜਾਰਜ ਫਰਨਾਡੀਸ ਨੇ ਹਮੇਸ਼ਾ ਹੀ ਅੱਗੇ ਵੱਧ ਕੇ ਅਗਵਾਈ ਕੀਤੀ| ਉਹ ਸਾਲ 1974 ਵਿਚ ਆਲ ਇੰਡੀਆ ਰੇਲਵੇਮੈਨ ਫੈਡਰੇਸ਼ਨ ਦੇ ਮੁਖੀ ਸਨ| ਉਦੋਂ ਉਨ੍ਹਾਂ ਨੇ ਇਤਿਹਾਸਿਕ ਰੇਲਵੇ ਹੜਤਾਲ ਕੀਤੀ ਸੀ, ਜਿਸ ਨੇ ਸਰਕਾਰ ਨੂੰ ਕਾਫੀ ਪਰੇਸ਼ਾਨ ਕੀਤਾ ਸੀ|

Leave a Reply

Your email address will not be published. Required fields are marked *