ਸਾਬਕਾ ਸਰਪੰਚ ਹਰਦਮ ਸਿੰਘ ਨੂੰ ਸਦਮਾ, ਪਿਤਾ ਦਾ ਦਿਹਾਂਤ

ਸੰਗਰੂਰ, 26 ਸਤੰਬਰ (ਮਨੋਜ ਸ਼ਰਮਾ) ਪਿੰਡ ਫਤਿਹਗੜ੍ਹ ਛੰਨਾ ਦੇ ਸਾਬਕਾ ਸਰਪੰਚ  ਹਰਦਮ ਸਿੰਘ ਨੂੰ ਉਸ ਸਮੇਂ ਭਾਰੀ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਪਿਤਾ ਸ੍ਰ. ਮੱਘਰ ਸਿੰਘ ਸਾਬਕਾ ਪੰਚਾਇਤ ਮੈਂਬਰ (95 ਸਾਲ) ਅਚਾਨਕ ਸਦੀਵੀਂ ਵਿਛੋੜਾ ਦੇ ਗਏ| 
ਇਸ ਮੌਕੇ ਸ੍ਰ. ਪਰਮਿੰਦਰ ਸਿੰਘ ਢੀਂਡਸਾ ਸਾਬਕਾ ਵਿੱਤ ਮੰਤਰੀ, ਅਮਨਬੀਰ ਸਿੰਘ ਚੈਰੀ, ਜਸ਼ਨ                 ਗਰੇਵਾਲ ਸਰਪੰਚ, ਹਰਪ੍ਰੀਤ ਸਿੰਘ ਢੀਂਡਸਾ ਯੂਥ ਆਗੂ, ਵਰਿੰਦਰਪਾਲ ਸਿੰਘ ਟੀਟੂ ਪੀ.ਏ., ਰਵਿੰਦਰਪਾਲ ਸਿੰਘ ਗਰਚਾ ਸਰਪੰਚ ਦੇਹਕਲਾਂ, ਪਰਮਜੀਤ ਸਿੰਘ ਗੱਗੀ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਕਮੇਟੀ ਫਤਿਹਗੜ੍ਹ ਛੰਨਾਂ, ਜਸਮੇਲ ਸਿੰਘ ਜੱਸੀ ਮੁਲਾਜਮ ਆਗੂ, ਜਸਵੰਤ ਸਿੰਘ, ਮਾਸਟਰ ਸ਼ਮਸ਼ੇਰ ਸਿੰਘ, ਸੁੱਖੀ ਛੰਨਾਂ, ਮਲਕੀਤ ਸਿੰਘ, ਕਰਨੈਲ ਸਿੰਘ ਫੌਜੀ, ਪੱਪੂ ਬਾਂਸਲ, ਪ੍ਰੀਤਮ ਸਿੰਘ ਪ੍ਰੇਮੀ, ਅਮਨਦੀਪ ਸਿੰਘ ਦੀਪਾ, ਹਰਦੇਵ ਸਿੰਘ ਬਿੱਟੂ ਅਤੇ ਗੁਰਪਿਆਰ ਸਿੰਘ ਲਹਿਲਕਲਾਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ|
ਸ੍ਰ. ਮੱਘਰ ਸਿੰਘ ਦੀ ਅੰਤਿਮ ਅਰਦਾਸ 2 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਪਿੰਡ ਫਤਿਹਗੜ੍ਹ ਛੰਨਾ ਵਿਖੇ ਹੋਵੇਗੀ|

Leave a Reply

Your email address will not be published. Required fields are marked *