ਸਾਬਕਾ ਸੈਨਿਕਾਂ ਦੀਆਂ ਮੁਸਕਿਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ: ਸਪਰਾ

ਐਸ.ਏ.ਐਸ. ਨਗਰ, 16 ਜੂਨ (ਸ.ਬ.) ਸਾਬਕਾ ਸੈਨਿਕਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ ਅਤੇ ਸਰਕਾਰੀ ਦਫਤਰਾਂ ਵਿੱਚ ਸਾਬਕਾ ਸੈਨਿਕਾਂ ਨੂੰ ਪੂਰਾ ਮਾਣ ਸਤਿਕਾਰ ਦਿੱ ਜਾਵੇਗਾ| ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਸੈਨਿਕ ਬੋਰਡ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਸੈਨਿਕ ਸਦਨ ਮੁਹਾਲੀ ਵਿਖੇ ਜ਼ਿਲ੍ਹਾ ਸੈਨਿਕ ਬੋਰਡ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ|
ਸ੍ਰੀਮਤੀ ਸਪਰਾ ਨੇ ਇਸ ਮੌਕੇ ਕਿਹਾ ਕਿ ਹਰ ਤਿਮਾਹੀ ਬਾਅਦ ਬੋਰਡ ਦੀ ਮੀਟਿੰਗ ਹੋਇਆ ਕਰੇਗੀ| ਜਿਸ ਵਿੱਚ  ਸਾਬਕਾ ਸੈਨਿਕਾਂ/ਵਿਧਵਾਵਾਂ ਨੂੰ  ਦਰਪੇਸ਼ ਮੁਸ਼ਕਿਲਾਂ ਅਤੇ ਉਨ੍ਹਾਂ ਦੇ ਹੱਲ ਲਈ ਵਿਚਾਰ ਵਟਾਂਦਰਾਂ ਕੀਤਾ  ਜਾਵੇਗਾ ਤਾਂ ਜੋ ਸਾਬਕਾ ਸੈਨਿਕਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ| ਸ੍ਰੀਮਤੀ ਸਪਰਾ ਨੇ ਇਸ ਮੌਕੇ ਦੱਸਿਆ ਕਿ ਮੁਹਾਲੀ ਵਿਖੇ ਬਣਿਆ ਸੈਨਿਕ ਸਦਨ ਦੇਸ਼ ਵਿੱਚ ਅਪਣੀ ਵਿਲੱਖਣ ਕਿਸਮ ਦਾ ਸੈਨਿਕ ਸਦਨ ਹੈ| ਜਿਸ ਵਿੱਚ ਸਾਬਕਾ ਸੈਨਿਕਾਂ ਨੂੰ ਇੱਕੋ ਛੱਤ ਥੱਲੇ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ| ਉਨ੍ਹਾਂ ਇਸ ਮੌਕੇ ਸਾਬਕਾ ਸੈਨਿਕਾਂ /ਵਿਧਵਾਵਾਂ ਲਈ ਸਥਾਪਿਤ ਕੀਤੇ ਵੈਟਰਨ ਸਹਾਇਤਾ ਕੇਂਦਰ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਸਲਾਘਾ ਯੋਗ ਕਦਮ ਹੈ| ਜਿੱਥੇ ਕਿ ਸਾਬਕਾ ਸੈਨਿਕ  ਆਪਣੀਆਂ ਦਰਪੇਸ ਸਮੱਸਿਆਵਾਂ ਵੀ ਦੱਸ ਸਕਦੇ ਹਨ| ਉਨ੍ਹਾਂ ਇਸ ਮੌਕੇ ਜ਼ਿਲ੍ਹੇ ਵਿੱਚ ਰਹਿ ਰਹੇ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਪੈਨਸਨ ਜਾਂ ਕਿਸੇ ਕਿਸਮ ਦੀ ਕੋਈ ਦਿੱਕਤ ਪੇਸ਼ ਆਉਂਦੀ ਹੈ ਤਾਂ ਉਹ ਸੈਨਿਕ ਸਦਨ ਵਿਖੇ ਸਥਾਪਿਤ ਕੀਤੇ ਵੈਟਰਨ ਸਹਾਇਤਾ ਕੇਂਦਰ ਵਿੱਚ ਆਪਣੀ ਸਮੱਸਿਆ ਦੱਸ ਸਕਦੇ ਹਨ|
ਇਸ ਤੋਂ ਪਹਿਲਾਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਲੈਫਟੀਨੈਂਟ ਕਰਨਲ (ਸੇਵਾ ਮੁਕਤ) ਪਰਮਿੰਦਰ ਸਿੰਘ ਬਾਜਵਾ ਨੇ ਸੈਨਿਕ ਸਦਨ ਦੀ ਕਾਰਗੁਜਾਰੀ ਬਾਰੇ ਦੱਸਦਿਆਂ ਦੱਸਿਆ ਕਿ 65 ਸਾਲ ਤੋਂ ਵੱਧ ਉਮਰ ਦੇ ਨਾਨ ਪੈਨਸਨਰ ਸਾਬਕਾ ਫੌਜੀਆਂ/ ਵਿਧਵਾਵਾਂ ਨੂੰ 15 ਲੱਖ 20 ਹਜਾਰ ਰੁਪਏ ਦੀ ਵਿੱਤੀ ਸਹਾਇਤਾ ਵੰਡੀ ਗਈ ਹੈ| ਉਨ੍ਹਾਂ ਦੱਸਿਆ ਕਿ ਸੈਨਿਕ ਸਦਨ ਦੀ ਇਮਾਰਤ ਤੇ ਹੁਣ ਤੱਕ 3 ਕਰੋੜ 90 ਲੱਖ ਰੁਪਏ ਖਰਚ ਕੀਤੇ ਗਏ ਹਨ| ਸੈਨਿਕ ਸਦਨ ਵਿੱਚ ਸੈਨਿਕ ਰੈਸਟ ਹਾਊਸ ਵੀ ਬਣਾਇਆ ਗਿਆ ਹੈ| ਜਿਸ ਵਿੱਚ 12 ਕਮਰੇ ਹਨ ਅਤੇ ਇੱਥੇ ਜਿੰਮ ਵੀ ਬਣਾਇਆ ਗਿਆ ਹੈ ਅਤੇ ਹੁਣ ਹੋਰਨਾ ਜ਼ਿਲ੍ਹਿਆਂ ਤੋਂ ਆਉਣ ਵਾਲੇ ਸਾਬਕਾ ਸੈਨਿਕਾਂ ਨੂੰ ਠਹਿਰਣ ਦੀ ਸਮੱਸਿਆ ਨਹੀਂ ਆਉਂਦੀ|
ਮੀਟਿੰਗ ਵਿੱਚ ਜਰਨਲ (ਸੇਵਾ ਮੁਕਤ) ਰਾਜ ਮਹਿਤਾ, ਕਰਨਲ (ਸੇਵਾ ਮੁਕਤ) ਹਰਦੇਵ ਸਿੰਘ ਉਪ ਪ੍ਰਧਾਨ ਜ਼ਿਲ੍ਹਾ ਸੈਨਿਕ ਬੋਰਡ, ਬ੍ਰਗੇਡੀਅਰ ਅਮਰਦੀਪ ਸਿੰਘ ਗਰੇਵਾਲ, ਡਾਇਰੈਕਟਰ ਵੈਟਰਨ ਸਹਾਇਤਾ  ਕੇਂਦਰ, ਲੈਫਟੀਨੈਂਟ (ਸੇਵਾ ਮੁਕਤ) ਐਸ.ਐਸ.ਸੋਹੀ ਪ੍ਰਧਾਨ ਐਕਸ ਸਰਵਿਸਮੈਨ ਗਰੀਵੈਂਸੀਜ ਸੈਲ, ਕੈਪਟਨ ਹਰਪਾਲ ਸਿੰਘ, ਲੈਫਟੀਨੈਂਟ ਕਰਨਲ ਬੀ.ਐਸ. ਸੰਧੂ, ਐਸ.ਡੀ.ਐਮ. ਆਰ.ਪੀ. ਸਿੰਘ, ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਸੁਭਾਸ ਮਹਾਜਨ, ਡੀ.ਐਫ.ਐਸ.ਸੀ. ਸ੍ਰੀਮਤੀ ਹਰਵੀਨ ਕੌਰ, ਡੀ.ਡੀ.ਪੀ.ਓ. ਡੀ.ਕੇ. ਸਾਲਦੀ, ਏ.ਡੀ.ਟੀ.ਓ. ਸਿਮਰਨ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ|

Leave a Reply

Your email address will not be published. Required fields are marked *