ਸਾਬਕਾ ਫ਼ੌਜੀਆਂ ਨੂੰ ਨੌਕਰੀ ਦਵਾਉਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲੀ ਕੰਪਨੀ ਤੋਂ ਪੈਸੇ ਵਾਪਸ ਦਿਵਾਏ ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈਲ ਮੁਹਾਲੀ ਨੇ ਵਾਪਸ ਦਿਵਾਏ ਤਿੰਨ ਸਾਬਕਾ ਫੌਜੀਆਂ ਦੇ 10 ਲੱਖ ਰੁਪਏ


ਐਸ਼ਏ 8 ਜਨਵਰੀ (ਸ਼ਬ ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈਲ ਨੇ ਚੰਡੀਗੜ੍ਹ ਦੇ ਸੈਕਟਰ 17 ਦੀ ਇੱਕ ਕੰਪਨੀ ਤੋਂ ਤਿੰਨ ਸਾਬਕਾ ਫੌਜੀਆਂ ਦੇ ਲੱਗਭਗ ਸਾਢੇ ਦੱਸ ਲੱਖ ਰੁਪਏਵਾਪਸ ਦਿਵਾਉਣ ਵਿਚ ਸਫ਼ਲਤਾ ਹਾਸਿਲ ਕੀਤੀ ਹੈ ਜੋ ਇਕ ਕੰਪਨੀ ਨੇ ਉਨ੍ਹਾਂ ਤੋਂ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਠੱਗੇ ਸਨ। ਇਸਤੋਂ ਪਹਿਲਾਂ ਵੀ (ਨਵੰਬਰ 2020 ਵਿੱਚ) ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈਲ ਨੇ ਇਸ ਕੰਪਨੀ ਨੇ ਵਲੋਂ ਇੱਕ ਹੋਰ ਸਾਬਕਾ ਫੌਜੀ ਤੋਂ ਝਾਂਸਾ ਦੇ ਕੇ ਵਸੂਲੇ ਗਏ ਤਿੰਨ ਲੱਖ ਰੁਪਏ ਵਾਪਸ ਕਰਵਾਏ ਸਨ।
ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈਲ ਦੇ ਪ੍ਰਧਾਨ ਲੈਫਟੀਨੈਂਟ ਕਰਨਲ ਐਸ਼ਐਸ਼ ਸੋਹੀ (ਰਿਟਾ ਨੇ ਦੱਸਿਆ ਕਿ ਚੰਡੀਗੜ੍ਹ ਦੇ ਸੈਕਟਰ 17 ਦੀ ਗ੍ਰਫਿਤ ਸਕਿਊਰਿਟੀ ਸਰਵਿਸਿਜ਼ ਨਾ ਦੀ ਇਸ ਕੰਪਨੀ ਵਲੋਂ ਬੀਤੀ 11 ਨਵੰਬਰ 2020 ਨੂੰ ਇੱਕ ਸਾਬਕਾ ਫ਼ੌਜੀ ਤੋਂ ਇਸੇ ਤਰ੍ਹਾਂ ਤਿੰਨ ਲੱਖ ਰੁਪਏ ਠੱਗ ਲਏ ਸਨ ਅਤੇ ਉਨ੍ਹਾਂ ਨੇ ਇਹ ਪੈਸੇ ਵਾਪਸ ਦਿਵਾਏ ਸਨ।
ਉਨ੍ਹਾਂ ਕਿਹਾ ਕਿ ਇਸ ਕੰਪਨੀ ਵਲੋਂ ਠੱਗੀ ਦਾ ਆਪਣਾ ਇਹ ਕੰਮ ਜਾਰੀ ਰੱਖਿਆ ਗਿਆ ਅਤੇ ਗੁਰਦਾਸਪੁਰ ਦੇ ਸੂਬੇਦਾਰ ਧਰਮਪਾਲ, ਪੰਚਕੂਲਾ ਦੇ ਹਵਲਦਾਰ ਸ੍ਰੀ ਕਿ੍ਰਸ਼ਨਾ ਅਤੇ ਸਾਬਕਾ ਫੌਜੀ ਸਤਨਾਮ ਸਿੰਘ ਬਟਾਲਾ ਤੋਂ ਇਸੇ ਤਰ੍ਹਾਂ ਪੈਸੇ ਇਕੱਠੇ ਕਰ ਲਏ। ਉਹਨਾਂ ਦੱਸਿਆ ਕਿ ਪੀੜਿਤਾਂ ਵਲੋਂ ਉਹਨਾਂ ਨਾਲ ਸੰਪਰਕ ਕੀਤਾ ਗਿਆ ਜਿਸਤੋਂ ਬਾਅਦ ਉਹਨਾਂ ਨੇ ਇਸ ਸੰਬੰਧੀ ਪੀੜਿਤਾਂ ਵਲੋਂ ਇਸ ਕੰਪਨੀ ਦੇ ਖਿਲਾਫ ਚੰਡੀਗੜ੍ਹ ਪੁਲੀਸ ਦੇ ਕ੍ਰਾਈਮ ਬ੍ਰਾਂਚ ਵਿੱਚ ਇਸ ਠੱਗੀ ਦੀ ਸ਼ਿਕਾਇਤ ਦਿਵਾਈ ਗਈ।
ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਸੱਦੇ ਜਾਣ ਤੇ ਬੀਤੀ 7 ਜਨਵਰੀ ਨੂੰ ਇਸ ਕੰਪਨੀ ਦੇ ਨੁਮਾਇੰਦੇ ਪੁਲੀਸ ਅੱਗੇ ਪੇਸ਼ ਹੋਏ ਅਤੇ ਇਨ੍ਹਾਂ ਤਿੰਨਾਂ ਸਾਬਕਾ ਫੌਜੀਆਂ ਨੂੰ ਨਗਦ ਅਤੇ ਚੈੱਕਾਂ ਦੇ ਰੂਪ ਵਿੱਚ ਪੈਸੇ ਵਾਪਸ ਕੀਤੇ। ਇਸ ਦੌਰਾਨ ਸੂਬੇਦਾਰ ਧਰਮਪਾਲ ਨੂੰ 1-1 ਲੱਖ ਦੇ ਪੰਜ ਚੈਕ ਦਿੱਤੇ ਗਏ ਜੋ ਅਗਲੇ ਪੰਜ ਮਹੀਨਿਆਂ ਵਿੱਚ ਕਲੀਅਰ ਹੋਣਗੇ। ਹਵਲਦਾਰ ਸ੍ਰੀ ਕਿ੍ਰਸ਼ਨਾ ਨੂੰ ਇੱਕ ਲੱਖ ਰੁਪਏ ਨਗਦ ਅਤੇ ਦੋ ਲੱਖ ਰੁਪਏ ਦੇ ਚੈਕ ਦਿੱਤੇ ਗਏ ਅਤੇ ਸਾਬਕਾ ਫੌਜੀ ਸਤਨਾਮ ਸਿੰਘ ਨੂੰ 2.7 ਲੱਖ ਰੁਪਏ ਮੋੜਨ ਸਬੰਧੀ ਤਿੰਨ ਚੈਕ ਦਿੱਤੇ ਗਏ ਹਨ।

Leave a Reply

Your email address will not be published. Required fields are marked *