ਸਾਰੇ ਧਰਮ ਦਿੰਦੇ ਹਨ ਭਾਈਚਾਰਕ ਸਾਂਝ ਮਜਬੂਤ ਕਰਨ ਦਾ ਸੁਨੇਹਾ : ਗਰਚਾ

ਐਸ ਏ ਐਸ ਨਗਰ, 2 ਅਕਤੂਬਰ (ਸ.ਬ.) ਨਵਾਂ ਗਰਾਓ ਦੀ ਜਨਤਾ ਕਾਲੋਨੀ ਦੇ ਵਾਰਡ ਨੰ: 17 ਵਿਚ ਮੁਨਸੀ ਲਾਲ, ਰਾਮ ਪਵਨ, ਰਾਮ ਮੂਰਤੀ ਯਾਦਵ, ਸਮਾਜ ਸੇਵਕ ਪ੍ਰਮੋਦ ਕੁਮਾਰ ਵੱਲੋਂ ਬਾਬਾ ਬਾਲਕ ਨਾਥ ਮੰਦਰ ਨਜਦੀਕ ਮੈਦਾਨ ਵਿਚ ਵਿਸਾਲ 5ਵਾਂ ਸਾਲਾਨਾ ਜਾਗਰਣ ਕਰਵਾਇਆ ਗਿਆ| ਇਸ ਜਾਗਰਣ ਵਿਚ ਭਜਨ ਗਾਇਕ ਸਵਿੰਦਰ ਐਂਡ ਸੁਵੇਸ ਪਾਰਟੀ ਵੱਲੋਂ ਮਾਤਾ ਦਾ ਗੁਣਗਾਣ ਕੀਤਾ ਗਿਆ| ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਓ.ਐਸ.ਡੀ ਬੀਬੀ ਲਖਵਿੰਦਰ ਕੌਰ ਗਰਚਾ ਨੇ ਬਤੌਰ ਮੁੱਖ ਮਹਿਮਾਨ ਸਿਰਕਤ ਕੀਤੀ ਅਤੇ ਜੋਤੀ ਪ੍ਰਚੰਡ ਕੀਤੀ| ਇਸ ਮੌਕੇ ਉਨ੍ਹਾਂ ਨੇ ਬੋਲਦਿਆ ਕਿਹਾ ਕਿ ਸਾਨੂੰ ਸਾਰੇ ਧਰਮਾਂ ਦਾ ਸਨਮਾਨ ਕਰਨਾ ਚਾਹੀਦਾ ਹੈ, ਸਾਰੇ ਧਰਮ ਹੀ ਭਾਈਚਾਰਕ ਸਾਂਝ ਵਧਾਉਣ ਦਾ ਸੰਦੇਸ਼ ਦਿੰਦੇ ਹਨ| ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸਹੀ ਰਸਤੇ ਵਿਚ ਲਿਆਉਣ ਲਈ ਉਨ੍ਹਾਂ ਨੂੰ ਧਰਮ ਨਾਲ ਜੋੜਣਾ ਬਹੁਤ ਜਰੂਰੀ ਹੈ| ਇਸ ਮੌਕੇ ਮਨਜੀਤ ਸਿੰਘ ਕੰਬੋਜ, ਸੋਹਣ ਲਾਲ ਸਰਮਾ, ਗੇਜਾਰਾਮ, ਸਾਧੂ ਸਿੰਘ, ਦਲੀਪ ਕੁਮਾਰ, ਰਾਜਕੁਮਾਰ ਕੋਹਲੀ ਵੀ ਹਾਜਰ ਸਨ|

Leave a Reply

Your email address will not be published. Required fields are marked *