ਸਾਰੇ ਭਾਜਪਾ ਵਰਕਰਾਂ ਨੂੰ ਵਿਸਤਾਰ ਯੋਜਨਾ ਨਾਲ ਜੋੜਿਆ ਜਾਵੇਗਾ : ਰਾਏ

ਐਸ. ਏ. ਐਸ. ਨਗਰ, 15 ਅਪ੍ਰੈਲ (ਸ.ਬ.) ਪੰਡਤ ਦੀਨ ਦਿਆਲ ਉਪਾਇਆਏ ਕਾਰਜਕਰਤਾ ਵਿਸਤਾਰ ਯੋਜਨਾ ਜਿਲ੍ਹਾ ਮੁਹਾਲੀ ਦੀ ਵਿਸ਼ੇਸ਼ ਮੀਟਿੰਗ ਫੇਜ਼-5 ਮੁਹਾਲੀ ਵਿਖੇ ਹੋਈ , ਜਿਸ ਵਿੱਚ ਭਾਜਪਾ ਪੰਜਾਬ ਦੇ ਜਨਰਲ ਸਕੱਤਰ ਅਤੇ ਦੀਨ ਦਿਆਲ ਉਪਾਇਆਏ ਕਾਰਜਕਰਤਾ ਵਿਸਤਾਰ ਯੋਜਨਾ ਦੇ ਸੰਯੋਜਕ ਸ. ਮਨਜੀਤ ਸਿੰਘ ਰਾਏ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ|
ਇਸ ਮੌਕੇ ਸੰਬੋਧਨ ਕਰਦਿਆਂ ਸ. ਰਾਏ ਨੇ ਕਿਹਾ ਕਿ ਹਰ ਵਰਕਰ ਨੂੰ 15 ਦਿਨ 6 ਮਹੀਨੇ ਅਤੇ ਇਕ ਸਾਲ ਲਈ ਇਸ ਯੋਜਨਾ ਨਾਲ ਜੋੜਿਆ ਜਾਵੇਗਾ ਤਾਂ ਕਿ ਪਾਰਟੀ ਦਾ ਪੂਰੀ ਤਰ੍ਹਾਂ ਵਿਸਤਾਰ ਕੀਤਾ ਜਾ ਸਕੇ|
ਇਸ ਸੰਬਧੀ 22, 23, 24 ਅਪ੍ਰੈਲ ਨੂੰ ਇਕ ਵਿਸ਼ੇਸ਼ ਵਰਗ ਲੁਧਿਆਣਾ ਵਿਖੇ ਲੈ ਜਾਇਆ ਜਾ ਰਿਹਾ ਹੈ, ਜਿਸ ਵਿਚ ਪੂਰੇ ਪੰਜਾਬ ਤੋਂ ਵਰਕਰ ਹਿੱਸਾ ਲੈਣਗੇ| ਇਸ ਮੌਕੇ ਉਹਨਾਂ ਸਖਤ ਸ਼ਬਦਾਂ ਵਿੱਚ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਜੇ ਤੱਕ ਪੰਜਾਬ ਦੇ ਕਿਸਾਨਾਂ ਦਾ ਕਰਜਾ ਮਾਫ ਨਹੀਂ ਕੀਤਾ ਗਿਆ ਹੈ| ਰੇਤੇ ਦਾ ਰੇਟ ਅਸਮਾਨ ਛੂਹ ਰਿਹਾ ਹੈ| ਲੋਕਾਂ ਨੂੰ ਅਜੇ  ਤੱਕ ਸਮਰਾਟ ਫੋਨ ਵੀ ਨਹੀਂ ਦਿੱਤੇ ਗਏ|
ਇਸ ਮੌਕੇ ਕੌਂਸਲਰ ਅਰੁਨ ਸ਼ਰਮਾ  ਨੇ ਸ. ਮਨਜੀਤ ਸਿੰਘ ਰਾਏ ਦਾ ਵਿਸ਼ੇਸ਼ ਸਨਮਾਨ ਕੀਤਾ| ਇਸ ਮੌਕੇ ਆਸ਼ੂ ਖੰਨਾ, ਦੀਪ ਢਿਲੋਂ, ਹਰਮੇਸ਼ ਕੁਮਾਰ ਵਿਨੋਦ ਗੁਪਤਾ, ਤੂਲਕਾ ਤ੍ਰਿਪਾਠੀ , ਨੀਤੂ ਰਾਣੀ, ਸੋਹਣ ਸਿੰਘ, ਦਿਨੇਸ਼ ਕੁਮਾਰ, ਵਾਸਦੇਵ ਪਾਸ਼ੀ,  ਭੁਪਿੰਦਰ ਸਿੰਘ ਐਸ ਸੀ, ਮਦਨ ਲਾਲ, ਨਰਿੰਦਰ ਰਾਣਾ, ਪਵਨ, ਸਮੀਰ ਮਹਾਜਨ ਵੀ ਮੌਜੂਦ ਸਨ|

Leave a Reply

Your email address will not be published. Required fields are marked *