ਸਾਲਾਨਾ ਕਨਵੋਕੇਸ਼ਨ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ

ਐਸ ਏ ਐਸ ਨਗਰ,  10 ਅਪ੍ਰੈਲ (ਸ.ਬ.) ਸਰਕਾਰੀ ਕਾਲਜ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਕਨਵੋਕੇਸ਼ਨ ਅਤੇ ਸਲਾਨਾ ਇਨਾਮ ਵੰਡ ਸਮਾਰੋਹ ਕਾਲਜ ਹਾਲ ਵਿੱਚ ਪੂਰੀ ਸਾਨੋ ਸ਼ੋਕਤ ਨਾਲ ਸੰਪਨ ਹੋਇਆ | ਸੈਟਰਲ ਯੂਨੀਵਰਸਿਟੀ, ਪੰਜਾਬ ਦੇ ਉੱਪ ਕੁਲਪਤੀ ਪ੍ਰੋ. ਆਰ.ਕੇ. ਕੋਹਲੀ ਨੇ ਕਨਵੋਕੇਸ਼ਨ ਸਮਾਗਮ ਦੇ ਮੁੱਖ ਮਹਿਮਾਨ ਵੱਜੋਂ ਕਾਲਜ ਦੇ 431 ਪੋਸਟ ਗ੍ਰੇਜੂਏਟਸ ਅਤੇ ਗ੍ਰੇਜੂਏਨਸ ਨੂੰ ਡਿਗਰੀਆਂ ਤਕਸੀਮ ਕੀਤੀਆਂ |
ਕਨਵੋਕੇਸ਼ਨ ਸੰਬੋਧਨ ਵਿੱਚ ਮੁੱਖ ਮਹਿਮਾਨ  ਨੇ  ਵਿਦਿਆਰਥੀਆਂ ਨੂੰ ਜਿਥੇ ਨਵੀਨਤਮ ਤਕਨੀਕ ਨਾਲ  ਕਦਮ ਤਾਲ ਮਿਲਾਉਣ ਦੀ ਸਲਾਹ ਦਿੱਤੀ ਉਥੇ ਹੀ ਉਹਨਾਂ ਨੂੰ ਹਲੀਮੀ, ਸਚਾਈ ਅਤੇ ਮਿਹਨਤ ਦੀ ਰਾਹ ਤੇ ਚਲਦਿਆਂ ਇੱਕ ਚੰਗਾ ਨਾਗਰਿਕ ਬਣਨ ਦੀ ਪ੍ਰੇਰਨਾ ਦਿੱਤੀ|
ਇਸ ਮੌਕੇ ਤੇ ਕਾਲਜ ਦੇ  ਬਾਨੀ ਪਿੰ੍ਰਸੀਪਲ ਡਾ. ਇੰਦੂ ਬਾਲੀ ਨੇ ਸਾਲ 2015-16 ਅਤੇ 2016-17 ਦੇ 300 ਵਿਦਿਆਰਥੀਆਂ ਨੂੰ ਅਕਾਦਮਿਕ, ਸਭਿਆਚਾਰਕ ਅਤੇ ਸਹਿਵਿਦਿਅਕ ਗਤੀਵਿਧੀਆਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡਣ ਦੀ ਰਸਮ ਅਦਾ ਕੀਤੀ|
ਕਾਲਜ ਦੇ ਪ੍ਰਿੰਸੀਪਲ ਸ੍ਰੀਮਤੀ ਸਾਧਨਾ ਸੰਗਰ ਨੇ ਸਮਾਗਮ ਦੇ ਮੁੱਖ ਮਹਿਮਾਨ, ਸਾਬਕਾ ਪ੍ਰਿੰਸੀਪਲਾਂ, ਸਾਬਕਾ ਅਧਿਆਪਕਾਂ, ਓਲਡ              ਸਟੂਡੇਟਸ ਐਸੋਸੀਏਸਨ ਦੇ ਨੁਮਾਇਦਿਆਂ  ਅਤੇ ਵਿਦਿਆਰਥੀਆਂ ਦੇ ਮਾਪਿਆਂ ਅਤੇ ਇਨਾਮ ਜਿੱਤਣ ਵਾਲੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਹੋਇਆ ਵਿਦਿਆਰਥੀਆਂ ਨੂੰ ਡਾ. ਕੋਹਲੀ ਵਰਗੀ ਉੱਘੀ ਸਖਸ਼ੀਅਤ ਵਾਂਗ ਜੀਵਨ ਵਿੱਚ ਕਰਮਸ਼ੀਲ ਰਹਿਣ ਲਈ ਪ੍ਰੇਰਿਆ| ਵਾਇਸ ਪਿੰ੍ਰਸੀਪਲ  ਡਾ. ਜਸਵਿੰਦਰ ਸਿੰਘ ਨੇ ਸਮੂਹ ਮਹਿਮਾਨਾਂ ਅਤੇ ਵਿਦਿਆਰਥੀਆਂ  ਦਾ ਧੰਨਵਾਦ ਕੀਤਾ| ਪ੍ਰੋ. ਹਰਪ੍ਰਿਯਾ ਸਿੰਘ ਕੋਆਡੀਨੇਟਰ, ਪ੍ਰੋ. ਜਸਪਾਲ ਸਿੰੰਘ ਰਜਿਸਟਰਾਰ ਪ੍ਰੀਖਿਆਵਾਂ  ਅਤੇ ਵੱਖ ਵੱਖ ਕਲਾਸਾਂ ਦੇ ਇੰਚਾਰਜ  ਵੀ ਇਸ ਮੌਕੇ ਮੌਜੂਦ ਸਨ|

Leave a Reply

Your email address will not be published. Required fields are marked *