ਸਾਲਾਨਾ ਗੁਰਸ਼ਬਦ ਸਮਾਗਮ 25 ਫਰਵਰੀ ਨੂੰ

ਐਸ ਏ ਐਸ ਨਗਰ,17 ਫਰਵਰੀ (ਸ. ਬ.) ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਅਤੇ ਸਾਹਿਬਜਾਦਾ ਅਜੀਤ ਸਿੰਘ ਜੀ ਦੇ ਜਨਮ ਦਿਹਾੜੇ ਨੁੰ ਸਮਰਪਿਤ ਕਲਗੀਧਰ ਸੇਵਕ ਜਥਾ ਪੰਜਾਬ ਅਤੇ ਧਰਮ ਪ੍ਰਚਾਰ ਕਮੇਟੀ ਹਲਕਾ ਮੁਹਾਲੀ ਵਲੋਂ ਗੁਰਸ਼ਬਦ ਸਮਾਗਮ 25 ਫਰਵਰੀ ਨੁੰ ਦੁਪਹਿਰ 2 ਤੋਂ ਰਾਤੀਂ 12 ਵਜੇ ਤੱਕ ਦੁਸ਼ਹਿਰਾ ਗਰਾਉਂਡ ਫੇਜ-8               ਨੇੜੇ ਗੁਰਦੁਆਰਾ ਅੰਬ ਸਾਹਿਬ ਮੁਹਾਲੀ ਵਿਖੇ ਕਰਵਾਇਆ ਜਾ ਰਿਹਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲਗੀਧਰ ਸੇਵਕ ਜਥੇ ਦੇ ਪ੍ਰਧਾਨ ਅਤੇ ਧਰਮ ਪ੍ਰਚਾਰ ਕਮੇਟੀ ਮੁਹਾਲੀ ਦੇ ਇੰਚਾਰਜ ਭਾਈ ਜਤਿੰਦਰ ਪਾਲ ਸਿੰਘ ਜੇਪੀ  ਨੇ ਦਸਿਆ ਕਿ ਇਸ ਦਿਨ ਦੁਪਹਿਰ 2 ਵਜੇ ਤੋਂ 4 ਵਜੇ ਤੱਕ ਇਸਤਰੀ ਸਤਿਸੰਗ ਸੰਮੇਲਨ                      ਹੋਵੇਗਾ, ਜਿਸ ਵਿਚ ਮੁਹਾਲੀ ਦੇ ਵੱਖ ਵੱਖ ਇਸਤਰੀ ਕੀਰਤਨੀ ਜਥੇ ਗੁਰਬਾਣੀ ਕੀਰਤਨ ਕਰਨਗੇ| ਇਸ ਉਪਰੰਤ ਸੰਤ ਬਾਬਾ ਲੱਖਾ ਸਿੰਘ ਨਾਨਕਸਰ ਵਾਲੇ, ਭਾਈ ਗੁਰਇਕਬਾਲ ਸਿੰਘ ਅੰਮ੍ਰਿਤਸਰ, ਭਾਈ ਚਮਨਜੀਤ ਸਿੰਘ ਲਾਲ ਦਿਲੀ,ਭਾਈ ਜੋਗਿੰਦਰ ਸਿੰਘ ਰਿਆੜ ਲੁਧਿਆਣਾ, ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ, ਭਾਈ ਇੰਦਰਜੀਤ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਅਰਵਿੰਦਰਜੀਤ ਸਿੰਘ ਚੰਡੀਗੜ੍ਹ, ਭਾਈ ਧਰਮਿੰਦਰ ਸਿੰਘ ਨਾਨਕਸਰ, ਗਿਆਨੀ ਅਮਰਜੀਤ ਸਿੰਘ ਗੁਲਸ਼ਨ, ਗਿਆਨੀ ਵਿਲੰਬਰ ਸਿੰਘ, ਭਾਈ ਜਤਿੰਦਰ ਸਿੰਘ ਪ੍ਰਚਾਰਕ ਸ੍ਰੋਮਣੀ ਕਮੇਟੀ, ਭਾਈ ਹਰਨਾਮ ਸਿੰਘ ਹਜੂਰੀ ਰਾਗੀ ਦਰਬਾਰ ਸਾਹਿਬ, ਭਾਈ ਮਨਜਿੰਦਰ ਸਿੰਘ ਸ੍ਰੀਨਗਰ ਵਾਲੇ  ਕਥਾ ਕੀਰਤਨ ਰਾਹੀਂ ਸੰਗਤਾਂ ਨੁੰ ਨਿਹਾਲ ਕਰਨਗੇ|  ਇਸ ਮੌਕੇ ਅੰਮ੍ਰਿਤ ਸੰਚਾਰ ਵੀ ਹੋਵੇਗਾ| ਉਹਨਾਂ ਦਸਿਆ ਕਿ ਸਮਾਗਮ ਦੌਰਾਨ ਲੰਗਰ ਲਈ ਪ੍ਰਸ਼ਾਦੇ ਸੰਗਤ ਘਰਾਂ ਤੋਂ ਤਿਆਰ ਕਰਕੇ  ਲਿਆਵੇਗੀ|  ਉਹਨਾਂ ਦਸਿਆ ਕਿ ਸਾਹਿਬਜਾਦਾ ਅਜੀਤ ਸਿੰਘ ਨਗਰ ਅਸਲ ਵਿਚ ਗੁਰੂ ਜੀ ਦੇ ਵੱਡੇ ਸਾਹਿਬਜਾਦੇ ਬਾਬਾ ਅਜੀਤ ਸਿੰਘ ਜੀ ਦੇ ਨਾਮ ਉਪਰ ਵਸਿਆ ਹੋਇਆ ਹੈ, ਇਸ ਲਈ ਸਾਰੇ  ਸ਼ਹਿਰ ਵਾਸੀਆਂ ਨੂੰੰ ਉਹਨਾਂ ਦਾ ਜਨਮ ਦਿਹਾੜਾ ਧੂਮਧਾਮ ਨਾਲ ਮਨਾਉਣਾ ਚਾਹੀਦਾ ਹੈ|

Leave a Reply

Your email address will not be published. Required fields are marked *