ਸਾਲਾਨਾ ਨਤੀਜਿਆਂ ਦੌਰਾਨ ਸ਼ਾਨਦਾਰ ਰਹੀ ਆਰੀਅਨਜ਼ ਦੇ ਵਿਦਿਆਰਥੀਆਂ ਦੀ ਕਾਰਗੁਜਾਰੀ


ਐਸ ਏ ਐਸ ਨਗਰ, 29 ਅਕਤੂਬਰ (ਸ.ਬ.) ਆਰੀਅਨਜ਼ ਕਾਲਜ ਆਫ਼ ਇੰਜੀਨੀਅਰਿੰਗ, ਰਾਜਪੁਰਾ ਦੇ ਵਿਦਿਆਰਥੀਆਂ ਨੇ ਬਠਿੰਡਾ ਦੇ ਐਮ ਆਰ ਐਸ-ਪੀਟੀਯੂ ਵਲੋ ਕਰਵਾਈਆਂ ਗਈਆਂ ਆਖਰੀ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਕਾਰਗੁਜਾਰੀ ਦਿਖਾਈ ਹੈ| 
ਆਰੀਅਨਜ਼ ਗਰੁੱਪ ਦੇ ਚੇਅਰਮੈਨ ਡਾ: ਅੰਸ਼ੂ ਕਟਾਰੀਆ ਨੇ ਦੱਸਿਆ ਕਿ ਬੀਟੈਕ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਚੌਥਾ ਸਾਲ ਵਿੱਚ ਮਸਾਵੀਰ ਖਾਲਿਕ ਨੇ 9.53 ਐਸ ਜੀ ਪੀ ਏ ਨਾਲ ਪਹਿਲਾ ਸਥਾਨ, ਮਹਿਵਿਸ਼ ਰਸ਼ੀਦ ਨੇ 8.87 ਐਸਜੀਪੀਏ ਨਾਲ ਦੂਜਾ ਸਥਾਨ ਅਤੇ ਗੋਵਿੰਦ ਸ਼ਰਨ ਨੇ 8.73 ਐਸਜੀਪੀਏ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ| ਉਹਨਾਂ ਦਸਿਆ ਕਿ ਬੀ.ਟੈਕ ਇਲੈਕਟ੍ਰੀਕਲ ਇੰਜੀ. ਚੌਥਾ ਸਾਲ ਵਿੱਚ ਮੀਨਾਕਸ਼ੀ ਸਿੰਘ ਨੇ 9 ਐਸ ਜੀ ਪੀ ਏ ਨਾਲ ਪਹਿਲਾ ਸਥਾਨ, ਆਦਿਲ ਗੁਲਜ਼ਾਰ ਨੇ 8 ਐਸ ਜੀ ਪੀ ਏ ਨਾਲ ਦੂਜਾ ਸਥਾਨ ਅਤੇ ਮੁਹੰਮਦ ਯੂਨਸ ਨਜਰ, ਯਵਾਰ ਇਲਿਆਸ ਪੀਰ ਅਤੇ  ਮੁਦਾਸਿਰ ਪਯਾਮ ਨੇ 7.82 ਐਸ ਜੀ ਪੀ ਏ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ ਹੈ| ਬੀ.ਟੈਕ ਇਲੈਕਟ੍ਰੀਕਲ ਅਤੇ ਇਲੈਕਟ੍ਰਾਨਿਕਸ ਇੰਜੀ. ਚੌਥੇ ਸਾਲ ਵਿੱਚ ਅੱਦਨ ਸ਼ਮੂਸ ਡਾਰ ਨੇ 8.93 ਐਸਜੀਪੀਏ ਨਾਲ ਪਹਿਲਾ ਸਥਾਨ, ਆਰਿਫ ਬਸ਼ੀਰ ਵਾਨੀ ਨੇ 8.64 ਐਸਜੀਪੀਏ ਨਾਲ ਦੂਜਾ ਅਤੇ ਅਹਿਮਦ ਖਾਨ ਨੇ 8.43 ਐਸਜੀਪੀਏ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ|  ਉਹਨਾਂ ਦਸਿਆ ਕਿ ਬੀ.ਟੈਕ ਇਲੈਕਟ੍ਰੀਕਲ ਐਂਡ ਕਮਿTਨੀਕੇਸ਼ਨ ਇੰਜੀ. ਚੌਥੇ ਸਾਲ ਵਿੱਚ ਇਸ਼ਫਾਕ ਅਹਿਮਦ ਵਾਨੀ ਨੇ 9.21 ਐਸ ਜੀ ਪੀ ਏ ਨਾਲ ਪਹਿਲਾ, ਯਾਸਿਰ ਮੁਸ਼ਤਾਕ ਸ਼ਾਹ ਨੇ 8.86 ਐਸਜੀਪੀਏ ਨਾਲ ਦੂਜਾ ਅਤੇ ਪ੍ਰੀਤੀ ਨੇ 8.43 ਐਸਜੀਪੀਏ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ|

Leave a Reply

Your email address will not be published. Required fields are marked *