ਸਾਲਾਨਾ ਬੋਨਸ ਵੰਡ ਸਮਾਗਮ ਕਰਵਾਇਆ

ਐਸ ਏ ਐਸ ਨਗਰ, 3 ਦਸੰਬਰ (ਸ.ਬ.) ਨਜਦੀਕੀ ਪਿੰਡ ਮਾਣਕ ਮਾਜਰਾ ਵਿਖੇ ਸਹਿਕਾਰੀ ਦੁੱਧ ਉਤਪਾਦਕ ਸਭਾ ਵਲੋਂ ਆਪਣੇ ਮੈਂਬਰਾਂ ਵਿੱਚ ਸਲਾਨਾ ਬੋਨਸ ਵੰਡਿਆ ਗਿਆ| ਸਭਾ ਦੇ ਪ੍ਰਧਾਨ ਜਸਵੰਤ ਸਿੰਘ ਅਤੇ ਸਕੱਤਰ ਸੁਖਵਿੰਦਰਪਾਲ ਦੀ ਅਗਵਾਈ ਹੇਠ ਕਰਵਾਏ ਗਏ ਇਸ ਬੋਨਸ ਵੰਡ ਸਮਾਗਮ ਦੌਰਾਨ ਸਫਲ ਦੁੱਧ ਉਤਪਾਦਕ ਹਰਿੰਦਰ ਸਿੰਘ ਨੂੰ ਸਭ ਤੋਂ ਜਿਆਦਾ52799 ਰੁਪਏ ਦੀ ਰਾਸ਼ੀ ਬੋਨਸ ਵਜੋਂ ਮਿਲੀ, ਜਦਕਿ ਹਰਜਿੰਦਰ ਸਿੰਘ ਨੂੰ 36773 ਅਤੇ ਗੁਰਮੀਤ ਨੂੰ 11687 ਰੁਪਏ ਬੋਨਸ ਵਜੋਂ ਮਿਲੇ| ਇਸ ਮੌਕੇ ਮਿਲਕ ਪਲਾਂਟ ਮੁਹਾਲੀ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਐਮ.ਪੀ.ਐਸ ਹਰਪ੍ਰੀਤ ਸਿੰਘ ਅਤੇ ਐਮ.ਪੀ.ਏ ਗਗਨਦੀਪ ਸਿੰਘ ਨੇ ਦੁੱਧ ਉਤਪਾਦਕਾਂ ਨੂੰ ਸਾਫ ਸੁਥਰਾ ਦੁੱਧ ਸਭਾ ਵਿਖੇ ਪਾਉਣ ਅਤੇ ਵੱਧ ਤੋਂ ਵੱਧ ਮੁਨਾਫਾ ਕਮਾਉਣ ਲਈ ਪ੍ਰੇਰਿਤ ਕੀਤਾ ਅਤੇ ਮਿਲਕ ਪਲਾਂਟ ਮੁਹਾਲੀ ਵੱਲੋਂ ਸ਼ੁਰੂ ਕੀਤੀਆਂ ਗਈਆਂ ਸਕੀਮਾਂ ਤੋਂ ਲੋਕਾਂ ਨੂੰ ਜਾਣੂੰ ਕਰਵਾਇਆ ਗਿਆ|

Leave a Reply

Your email address will not be published. Required fields are marked *