ਸਾਲਾਨਾ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ

ਐਸ ਏ ਐਸ ਨਗਰ, 8 ਅਕਤੂਬਰ (ਸ.ਬ.) ਸਰਵਹਿਤ ਕਲਿਆਣ ਸੁਸਾਇਟੀ ਵੱਲੋਂ ਸਾਲਾਨਾ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਫੇਜ਼-11 ਨਿਉ ਸਬਜੀ ਮੰਡੀ ਦੇ ਸਾਮ੍ਹਣੇ ਵਾਲੇ ਪਾਰਕ ਵਿੱਚ ਕੀਤਾ ਗਿਆ| ਸੁਸਾਇਟੀ ਦੇ ਪ੍ਰਧਾਨ ਸ੍ਰ. ਗੁਰਮੁਖ ਅਤੇ ਜਨਰਲ ਸਕੱਤਰ ਰਾਜ ਕੁਮਾਰ ਸ਼ਰਮਾ ਦੀ ਅਗਵਾਈ ਵਿੱਚ ਕੀਤੇ ਗਏ ਇਸ ਪ੍ਰੋਗਰਾਮ ਦਾ ਰਸਮੀ ਉਦਘਾਟਨ ਸ੍ਰੀ ਲਕਸ਼ਮੀ ਨਾਰਾਇਣ ਮੰਦਰ ਫੇਜ਼-11 ਦੇ ਪ੍ਰਧਾਨ ਪ੍ਰਮੋਦ ਮਿਸ਼ਰਾ ਵਲੋਂ ਕੀਤਾ ਗਿਆ ਅਤੇ ਮੁੱਖ ਮਹਿਮਾਨ ਦੇ ਰੂਪ ਵਿੱਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਸ਼ਾਮਿਲ ਹੋਏ| ਇਸ ਪ੍ਰੋਗਰਾਮ ਮੁਹਾਲੀ ਦੇ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਸ੍ਰ. ਅਮਰਜੀਤ ਸਿੰਘ ਸਿੱਧੂ, ਮਿਉਂਸਪਲ ਕੌਂਸਲਰ ਸ੍ਰ. ਜਸਵੀਰ ਸਿੰਘ ਮਣਕੂ ਵਿਸ਼ੇਸ਼ ਮਹਿਮਾਨ ਸਨ| ਇਸ ਮੌਕੇ ਬੀਬੀ ਮਨਜੀਤ ਕੌਰ, ਸ੍ਰੀ ਪਵਨ ਜਗਦੰਬਾ, ਸ੍ਰੀ ਮਹੇਸ਼ ਭਾਰਦਵਾਜ, ਜਸਵਿੰਦਰ ਸ਼ਰਮਾ, ਸ੍ਰੀ ਰਾਜੀਵ ਬਾਂਸਲ, ਐਡਵੋਕੇਟ ਨਰਪਿੰਦਰ ਸਿੰਘ ਰੰਗੀ, ਸ੍ਰੀਮਤੀ ਡਿੰਪਲ ਸਭਰਵਾਲ, ਸ੍ਰ. ਲਾਭ ਸਿੰਘ ਸੈਣੀ, ਸ੍ਰ. ਬਲਰਾਜ ਸਿੰਘ ਗਿੱਲ, ਇੰਦਰਜੀਤ ਸਿੰਘ ਖੋਖਰ, ਜਸਵਿੰਦਰ ਸਿੰਘ, ਮਹਾਵੀਰ ਗਰਗ, ਹਰਕੇਸ਼ ਰਾਣਾ ਨੇ ਵੀ ਹਾਜਿਰੀ ਲਗਵਾਈ|
ਪ੍ਰੋਗਰਾਮ ਦੌਰਾਨ ਬੱਚਿਆਂ ਵੱਲੋਂ ਪੰਜਾਬੀ ਸਭਿਆਚਾਰ ਬਾਰੇ ਵਿਸ਼ੇਸ਼ ਪੇਸ਼ਕਾਰੀਆਂ ਕੀਤੀਆਂ ਗਈਆਂ| ਇਸ ਪ੍ਰੋਗਰਾਮ ਵਿੱਚ ਖੂਨਦਾਨ ਕਰਨ ਲਈ ਲੋਕਾਂ ਨੂੰ ਜਾਗੂਰਕ ਕਰਨ ਲਈ, ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਬੂਟੇ ਲਗਾਉਣ, ਆਪਣੇ ਆਲੇ ਦੁਆਲੇ ਨੂੰ ਸਾਫ ਰੱਖਣ, ਨਸ਼ਾ ਛਡਾਓ ਅਤੇ ਜੀਵਨ ਬਚਾਓ, ਬੇਟੀ ਬਚਾਓ ਤੇ ਬੇਟੀ ਪੜਾਓ ਅਤੇ ਸਮਾਜ ਸੁਧਾਰ ਦੇ ਪ੍ਰੋਗਰਾਮ ਪੇਸ਼ ਕੀਤੇ ਗਏ| ਇਸ ਮੌਕੇ ਫੇਜ਼-11 ਪੁਲੀਸ ਥਾਣੇ ਦੇ ਐਸ ਐਚ ਓ ਸ੍ਰ. ਗੁਰਪ੍ਰੀਤ ਸਿੰਘ ਬੈਂਸ ਨੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਅਤੇ ਪੁਲੀਸ ਸਹਾਇਤਾ ਬਾਰੇ ਜਾਣਕਾਰੀ ਦਿੱਤੀ|
ਅੰਤ ਵਿੱਚ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਬਰਿੰਦਰ ਪ੍ਰਾਸ਼ਰ, ਖਜਾਨਚੀ ਰਾਕੇਸ਼ ਕੁਮਾਰ, ਉਪ ਖਜਾਨਚੀ ਕਮਲੇਸ਼ ਰਾਜ ਸ਼ਰਮਾ, ਸਲਾਹਕਾਰ ਐਡਵੋਕੇਟ ਸੁਰੇਸ਼ ਕੁਮਾਰ, ਐਡੀਟਰ ਅਨੁਰਾਗ ਨਾਗ, ਪ੍ਰੈਸ ਸਕੱਤਰ ਅਨਿਲ ਠਾਕੁਰ, ਕਲਚਰ ਸਕੱਤਰ ਮਨਪ੍ਰੀਤ ਸਿੰਘ ਸੋਢੀ ਅਤੇ ਪ੍ਰੋਪਗੰਡਾ ਸਕੱਤਰ ਪਦਮ ਦੇਵ ਸ਼ਰਮਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ|

Leave a Reply

Your email address will not be published. Required fields are marked *