ਸਾਲ 2008 ਤੋਂ ਬਾਅਦ 2016 ਵਿੱਚ ਸਭ ਤੋਂ ਵਧ ਸ਼ਹਾਦਤ, 87 ਜਵਾਨ ਸ਼ਹੀਦ

ਸ਼੍ਰੀਨਗਰ, 19 ਦਸੰਬਰ (ਸ.ਬ.) ਜੰਮੂ-ਕਸ਼ਮੀਰ ਵਿੱਚ ਸਾਲ 2016 ਵਿੱਚ ਹੁਣ ਤੱਕ ਹੋਏ ਅੱਤਵਾਦੀ ਹਮਲਿਆਂ ਵਿੱਚ 87 ਜਵਾਨ ਸ਼ਹੀਦ ਹੋਏ ਹਨ| ਇਹ ਅੰਕੜਾ 2008 ਤੋਂ ਬਾਅਦ ਇਸ ਸਾਲ ਵਿੱਚ ਸਭ ਤੋਂ ਵੱਧ ਮੰਨਿਆ ਗਿਆ ਹੈ| ਜਾਣਕਾਰੀ ਮੁਤਾਬਕ ਸਤੰਬਰ ਵਿੱਚ ਜੰਮੂ-ਕਸ਼ਮੀਰ ਦੇ ਉੜੀ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ 19 ਜਵਾਨ ਸ਼ਹੀਦ ਹੋਏ ਸਨ| ਅੱਤਵਾਦੀ ਹਮਲੇ ਤੇ ਨਜ਼ਰ ਰੱਖਣ ਵਾਲੀ ਸਾਈਟ ਐਸ.ਏ.ਟੀ.ਪੀ (ਦੱਖਣੀ ਏਸ਼ੀਆ ਅੱਤਵਾਦ ਪੋਰਟਲ) ਮੁਤਾਬਕ ਜੰਮੂ-ਕਸ਼ਮੀਰ ਵਿੱਚ ਪਿਛਲੇ ਹਫਤੇ ਤੱਕ ਕੁੱਲ 87 ਜਵਾਨ ਸ਼ਹੀਦ ਹੋਏ ਸਨ| ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਹਮਲਿਆਂ ਵਿੱਚ 2008 ਵਿੱਚ ਸਭ ਤੋਂ ਵਧ ਜਵਾਨ ਸ਼ਹੀਦ ਹੋਏ ਸਨ| 2008 ਸੁਰੱਖਿਆ ਫੋਰਸ ਲਈ ਸਭ ਤੋਂ ਖਰਾਬ ਸਾਲ ਰਿਹਾ ਹੈ| ਅੱਤਵਾਦੀਆਂ ਨੇ ਆਪਣੇ ਨਵੀਨਤਮ ਹਮਲੇ ਵਿੱਚ ਸ਼ਨੀਵਾਰ ਨੂੰ ਦੱਖਣੀ ਕਸ਼ਮੀਰ ਦੇ ਪੰਪੋਰ ਕਸਬੇ ਵਿੱਚ ਸ਼੍ਰੀਨਗਰ-ਜੰਮੂ ਹਾਈਵੇ ਤੋਂ ਲੰਘ ਰਹੇ ਫੌਜ ਦੇ ਕਾਫਿਲੇ ਨੂੰ ਨਿਸ਼ਾਨਾ ਬਣਾਇਆ| ਇਸ ਹਮਲੇ ਵਿੱਚ ਫੌਜ ਦੇ 3 ਜਵਾਨ ਸ਼ਹੀਦ ਹੋਏ ਅਤੇ ਅੱਤਵਾਦੀ ਹਮਲੇ ਤੋਂ ਬਾਅਦ ਫਰਾਰ ਹੋ ਗਏ|
ਅੰਕੜਿਆਂ ਮੁਤਾਬਕ ਵਰਤਮਾਨ ਸਾਲ ਵਿੱਚ 2008 ਤੋਂ ਬਾਅਦ ਸਭ ਤੋਂ ਵੱਧ ਮੌਤਾਂ ਨੂੰ ਰਿਕਾਰਡ ਕੀਤਾ ਗਿਆ| ਇਸ ਦੇ ਉਲਟ 2008 ਤੋਂ ਬਾਅਦ 2016 ਦੇ ਦੌਰਾਨ ਪਾਕਿ ਵਲੋਂ ਘੁਸਪੈਠ ਦੀਆਂ ਸਫਲ ਕੋਸ਼ਿਸ਼ਾਂ ਦੀ ਸੰਖਿਆ ਵੀ ਵੱਧ ਹੈ|
ਇਸ ਸਾਲ ਕਸ਼ਮੀਰ ਘਾਟੀ ਇਕ ਵਾਰ ਫਿਰ ਤੋਂ ਖਤਰੇ ਵਿੱਚ ਹੈ| 8 ਜੁਲਾਈ ਤੋਂ ਹੋ ਰਹੀ ਹਿੰਸਕ ਘਟਨਾਵਾਂ ਵਿੱਚ 97 ਲੋਕ ਮਾਰੇ ਜਾ ਚੁੱਕੇ ਹਨ ਅਤੇ ਸੈਕੜਿਆਂ ਦੀ ਗਿਣਤੀ ਵਿੱਚ ਲੋਕ ਜ਼ਖਮੀ ਹੋਏ ਹਨ| ਬੀਤੇ ਸਾਲਾਂ ਵਿੱਚ ਜਿੱਥੇ ਸਰਹੱਦ ਪਾਰ ਤੋਂ ਘੁਸਪੈਠ ਅਤੇ ਅੱਤਵਾਦੀ ਘਟਨਾਵਾਂ ਵਿੱਚ ਵੱਡੀ ਕਮੀ ਆਈ ਹੈ, ਉੱਥੇ ਦੂਜੇ ਪਾਸੇ ਪ੍ਰਦਰਸ਼ਨਾਂ ਦੀ ਸੰਖਿਆ ਵੱਧਦੀ ਗਈ ਹੈ| ਜ਼ਖਮੀਆਂ ਵਿੱਚ ਹਜ਼ਾਰਾਂ ਸੁਰੱਖਿਆ ਫੋਰਸ ਦੇ ਜਵਾਨ ਵੀ ਸ਼ਾਮਲ ਹੈ| ਕਸ਼ਮੀਰ ਵਿੱਚ ਜਿੱਥੇ ਹਿੰਸਕ ਘਟਨਾਵਾਂ ਦੀ ਕੁੱਲ ਸੰਖਿਆ ਵਿੱਚ ਪਿਛਲੇ ਸਾਲਾਂ ਦੀ ਤੁਲਨਾ ਵਿੱਚ ਮਾਮੂਲੀ ਉਛਾਲ ਆਇਆ ਹੈ, ਉੱਥੇ ਸੁਰੱਖਿਆ ਫੋਰਸ ਦੀ ਮੌਤ ਜਾਂ ਜ਼ਖਮੀਆਂ ਦੀ ਗਿਣਤੀ ਕਾਫੀ ਵਧ ਗਈ ਹੈ| ਇਸ ਸਾਲ 30 ਸਤੰਬਰ ਤੱਕ ਕਸ਼ਮੀਰ  ਵਿੱਚ 63 ਸੁਰੱਖਿਆ ਕਰਮਚਾਰੀਆਂ ਦੀ ਸ਼ਹਾਦਤ ਹੋਈ ਜਦੋਂਕਿ 181 ਜ਼ਖਮੀ ਹੋ ਗਏ ਹਨ|

Leave a Reply

Your email address will not be published. Required fields are marked *