ਸਾਹਿਤਕਾਰ ਭੂਰਾ ਸਿੰਘ ਕਲੇਰ ਦੇ ਸਦੀਵੀਂ ਵਿਛੋੜੇ ਨਾਲ ਸਾਹਿਤ ਜਗਤ ਵਿੱਚ ਸਦਮਾ

ਬਠਿੰਡਾ, 18 ਅਗਸਤ (ਹਰਮੀਤ ਸਿਵੀਆਂ) ਪੰਜਾਬੀ ਸਾਹਿਤ ਸਭਾ (ਰਜਿ.) ਬਠਿੰਡਾ ਦੇ ਮੁਢਲੇ ਮੈਂਬਰ ਅਤੇ ਸਭਾ ਨਾਲ ਨਹੁੰ ਮਾਸ ਦਾ ਰਿਸ਼ਤਾ ਬਣਾ ਕੇ ਚੱਲਣ ਵਾਲੇ ਸਾਹਿਤਕਾਰ ਭੂਰਾ ਸਿੰਘ ਕਲੇਰ ਦੇ ਸਦੀਵੀਂ ਵਿਛੋੜਾ ਦੇ ਜਾਣ ਤੇ ਸਾਹਿਤਕ ਜਗਤ ਵਿੱਚ ਸਦਮੇ ਵਰਗਾ ਮਾਹੌਲ ਹੈ|
ਭੂਰਾ ਸਿੰਘ ਕਲੇਰ ਨੇ ਆਪਣੀ ਕਵਿਤਾ, ਕਹਾਣੀ, ਗੀਤਾਂ ਅਤੇ ਨਾਵਲ ਵਿੱਚ ਮਜ਼ਦੂਰ ਅਤੇ ਕਿਰਤੀ ਵਰਗ ਦੇ ਦੁੱਖਾਂ, ਲੋੜਾਂ ਥੁੜਾਂ, ਮਜ਼ਬੂਰੀਆਂ ਨੂੰ ਕਲਮ ਰਾਹੀਂ ਉਜਾਗਰ ਕੀਤਾ| ਉਹਨਾਂ ਦਾ ਜੀਵਨ ਵੀ ਬਹੁਤ ਔਖੀਆਂ ਹਾਲਤਾਂ ਵਿੱਚ ਗੁਜ਼ਰਿਆ ਪਰ ਉਹਨਾਂ ਨੇ ਕਦੇ ਹਾਰ ਨਹੀਂ ਮੰਨੀ| ਸਗੋਂ ਤਕੜੇ ਮਨ ਨਾਲ ਆਪਣੀ  ਕਲਮ ਦੀ ਨੋਕ ਨਾਲ ਆਪਣੇ ਕਿਰਤੀ ਲੋਕਾਂ ਦੇ ਪੱਖ ਵਿੱਚ ਡਟ ਕੇ ਆਪਣੀ ਲੋਕ ਪੱਖੀ ਸਮਝ ਤੇ ਅਖੀਰ ਤੱਕ ਪਹਿਰਾ ਦਿੱਤਾ| ਅਜਿਹੇ ਲੋਕਾਂ ਦੇ             ਲੇਖਕ ਦੇ ਤੁਰ ਜਾਣ ਤੇ ਹਰ ਕੋਈ ਗਮਗੀਨ ਹੈ| 
ਪੰਜਾਬੀ ਸਾਹਿਤ ਸਭਾ ਬਠਿੰਡਾ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਆਪਣੇ ਪ੍ਰਤੀਬਧ ਕਹਾਣੀਕਾਰ ਮਰਹੂਮ ਕਲੇਰ ਦੇ ਸਦੀਵੀਂ ਵਿਛੋੜਾ ਦੇ ਜਾਣ ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਹਾਲਾਤ ਸਾਜ਼ਗਾਰ ਹੋਣ ਤੇ ਉਹਨਾਂ ਦੀ ਸਾਹਿਤਕ ਦੇਣ ਅਤੇ ਉਹਨਾਂ ਦੀ ਸਵੈਜੀਵਨੀ ”ਟੋਏ ਟਿੱਬੇ” ਉੱਤੇ ਢੁਕਵਾਂ ਸਮਾਗਮ ਕਰਵਾਇਆ             ਜਾਵੇਗਾ| 
 ਸਾਹਿਤ ਸਭਾ ਬਠਿੰਡਾ ਦੇ ਪ੍ਰਧਾਨ ਜੇ.ਸੀ. ਪਰਿੰਦਾ, ਜਰਨਲ ਸਕੱਤਰ ਰਣਬੀਰ ਰਾਣਾ, ਸਭਾ ਦੇ ਪ੍ਰਚਾਰ ਸਕੱਤਰ ਸ਼੍ਰੀ ਅਮਨ ਦਾਤੇਵਾਸੀਆ, ਕਹਾਣੀਕਾਰ ਜਸਪਾਲ ਮਾਨਖੇੜਾ, ਪ੍ਰਿੰਸੀਪਲ ਜਗਦੀਸ਼ ਸਿੰਘ ਘਈ, ਗੁਰਦੇਵ ਖੋਖਰ, ਡਾ. ਲਾਭ ਸਿੰਘ ਖੀਵਾ, ਨਾਵਲਕਾਰ ਨੰਦ ਸਿੰਘ ਮਹਿਤਾ, ਭੋਲਾ ਸਿੰਘ ਸਮੀਰੀਆ, ਰਣਜੀਤ ਗੌਰਵ, ਲਛਮਣ ਮਲੂਕਾ, ਦਮਜੀਤ ਦਰਸ਼ਨ, ਡਾ. ਰਵਿੰਦਰ ਸੰਧੂ, ਜਰਨੈਲ ਸਿੰਘ ਭਾਈਰੂਪਾ, ਦਿਲਬਾਗ ਸਿੰਘ, ਅਮਰ ਸਿੰਘ ਸਿੱਧੂ, ਦਲਜੀਤ ਬੰਗੀ, ਜਸਪਾਲ ਜੱਸੀ ਅਤੇ ਲੀਲਾ ਸਿੰਘ ਰਾਇ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ| ਸਭਾ ਦੇ ਮੈਂਬਰਾਂ ਹਰਬੰਸ ਬਰਾੜ, ਰਾਜਪਾਲ ਸਿੰਘ, ਸੇਵਕ ਸਿੰਘ ਸਮੀਰੀਆ, ਵਿਕਾਸ ਕੌਸ਼ਲ ਵਲੋਂ ਸ਼ੋਕ ਸੁਨੇਹੇ ਰਾਹੀਂ ਆਪਣੀ ਵੇਦਨਾ ਦਾ ਪ੍ਰਗਟਾਵਾ ਕੀਤਾ ਗਿਆ ਹੈ|

Leave a Reply

Your email address will not be published. Required fields are marked *