ਸਾਹਿਤਕ ਸਮਾਗਮ 31 ਮਾਰਚ ਨੂੰ
ਚੰਡੀਗੜ੍ , 9 ਮਾਰਚ (ਸ.ਬ.) ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ ਵਲੋਂ 31 ਮਾਰਚ ਨੂੰ ਇੱਕ ਸਮਾਗਮ ਦੌਰਾਨ ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੁਹਾਲੀ, ਫੇਜ਼-1 ਵਿਖੇ ਸਾਹਿਤਕ ਖੇਤਰ ਵਿੱਚ ਯੋਗਦਾਨ ਪਾਉਣ ਵਾਲੀਆਂ ਸ਼ਖਸ਼ੀਅਤਾਂ ਸ਼ਮਸ਼ੇਰ ਸੰਧੂ, ਰਾਜੂ ਨਾਹਰ, ਪੂਰਨ ਪਰਦੇਸੀ, ਲਾਲੀ ਕਰਤਾਰਪੁਰੀ, ਪ੍ਰੀਤਮ ਸਿੰਘ ਰਾਠੀ (ਘੋੜ-ਸਵਾਰ ਅਫਸਰ), ਗੁਰਮੀਤ ਪਾਹੜਾ, ਰਾਜ ਕੁਮਾਰ ਸਾਹੋਵਾਲੀਆ ਅਤੇ ਰਣਜੀਤ ਕੌਰ ਸਵੀ ਨੂੰ ਸਨਮਾਨਿਤ ਕਰਨ ਦੇ ਨਾਲ-ਨਾਲ ਕਹਾਣੀਕਾਰਾ ਕੁਲਵਿੰਦਰ ਕੌਰ ਮਹਿਕ, ਕਹਾਣੀਕਾਰਾ ਵਰਿੰਦਰ ਕੌਰ ਰੰਧਾਵਾ ਅਤੇ ਸ਼ਾਇਰ ਫਤਹਿ ਸਿੰਘ ਕਮਲ (ਬਾਗੜੀ) ਨੂੰ ਵੀ ਸਨਮਾਨਿਤ ਕੀਤਾ ਜਾਵੇਗਾ ਅਤੇ ਉਨ੍ਹਾਂ ਤਿੰਨਾਂ ਦੀਆਂ ਪਸਤਕਾਂ ਵੀ ਲੋਕ-ਅਰਪਣ ਕੀਤੀਆਂ ਜਾਣਗੀਆਂ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਲਾਲ ਸਿੰਘ ਲਾਲੀ ਅਤੇ ਸੀਨੀ. ਮੀਤ ਪ੍ਰਧਾਨ ਪ੍ਰਿੰ. ਬਲਬੀਰ ਸਿੰਘ ਛਿੱਬਰ ਨੇ ਦੱਸਿਆ ਕਿ ਇਸ ਦੇ ਨਾਲ ਹੀ ਸੰਸਥਾ ਵੱਲੋਂ ਤਿਆਰ ਕੀਤੀ ਗਈ 901 ਕਲਾ-ਪ੍ਰੇਮੀਆਂ ਦੀ ਟੈਲੀਫੋਨ ਡਾਇਰੈਕਟਰੀ ਵੀ ਲੋਕ-ਅਰਪਣ ਕੀਤੀ ਜਾਵੇਗੀ| ਇਕੱਤਰਤਾ ਦੌਰਾਨ ਪਾਸ ਕੀਤੇ ਗਏ ਇਕ ਮਤੇ ਰਾਹੀਂ ਗੀਤਕਾਰ ਜਿੰਦ ਸਵਾੜਾ (ਕਨੇਡਾ), ਬਲਵੰਤ ਸੱਲ੍ਹਣ, ਰਾਜੂ ਨਾਹਰ, ਐਮ. ਐਸ. ਕਲਸੀ, ਸੰਦੀਪ ਕੌਰ ਅਰਸ਼, ਸ਼ਮਸ਼ੇਰ ਸਿੰਘ ਪਾਲ, ਸੁਰਿੰਦਰ ਯੱਕੋਪੁਰੀ, ਰਣਜੀਤ ਕੌਰ ਸਵੀ ਅਤੇ ਸਮੁੱਚੇ ਸੰਪਾਦਕੀ ਬੋਰਡ ਦਾ ਧੰਨਵਾਦ ਵੀ ਕੀਤਾ ਗਿਆ, ਜਿਨ੍ਹਾਂ ਨੇ ਡਾਇਰੈਕਟਰੀ ਦੇ ਪ੍ਰੋਜੈਕਟ ਨੂੰ ਨੇਪਰੇ ਚਾੜ੍ਹਨ ਲਈ ਸੰਸਥਾ ਦਾ ਪੂਰਨ ਸਾਥ ਦਿੱਤਾ|