ਸਾਹਿਤ ਅਕਾਦਮੀ ਦਿੱਲੀ ਵੱਲੋਂ ਸੰਤੋਖ ਸਿੰਘ ਧੀਰ ਦੇ ਸਾਹਿਤਕ ਕਾਰਜ ਤੇ ਵੈਬੀਨਾਰ ਦਾ ਸਫਲ ਆਯੋਜਨ ਧੀਰ ਸਾਹਿਬ ਦੀਆਂ ਸਾਹਿਤਕ ਕਿ੍ਰਰਤਾਂ ਆਉਂਣ ਵਾਲੀਆ ਪੀੜੀਆਂ ਦੀਆਂ ਰਾਹ ਦਸੇਰਾ ਰਹਿਣਗੀਆਂ : ਡਾ.ਵਨੀਤਾ


ਐਸ ਏ ਐਸ ਨਗਰ, 28 ਦਸੰਬਰ (ਸ.ਬ.) ਪੰਜਾਬੀ ਦੇ ਕੁਲਵਕਤੀ ਤੇ ਬਹੁਵਿਧਾਵੀ ਲੇਖਕ ਮਰਹੂਮ ਸੰਤੋਖ ਸਿੰਘ ਧੀਰ ਦੀ ਜਨਮ ਸ਼ਤਾਬਦੀ ਸਮਾਗਮਾਂ ਦੀ ਲੜੀ ਵਿਚ ਸਾਹਿਤ ਅਕਾਦਮੀ, ਦਿੱਲੀ ਵੱਲੋਂ ਉਨਾਂ ਦੀਆਂ ਸਾਹਿਤਕ ਰਚਨਾਵਾਂ ਤੇ ਉਸਦੇ ਰਚਨਾਤਮਕ ਯੋਗਦਾਨ ਬਾਰੇ ਵੈਬੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਸੰਤੋਖ ਸਿੰਘ ਧੀਰ ਦੀ ਹਰ ਸਾਹਿਤਕ ਵਿਧਾ ਦੀ ਅਹਿਮੀਅਤ ਬਾਰੇ ਵਿਦਵਾਨਾਂ ਨੇ ਵਿਚਾਰ ਰੱਖੇ। ਇਸ ਮੌਕੇ ਪੰਜਾਬੀ ਸਲਾਹਕਾਰ ਬੋਰਡ ਦੀ ਮੈਂਬਰ ਡਾ. ਵਨੀਤਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਸੰਤੋਖ ਸਿੰਘ ਧੀਰ ਸਾਹਿਤ ਵਿਚ ਜੋੜ-ਤੋੜ ਦੀ ਰਾਜਨੀਤੀ ਤੋਂ ਕੋਹਾ ਦੂਰ ਸਨ। ਧੀਰ ਸਾਹਿਬ ਦੀਆਂ ਸਾਹਿਤਕ ਕਿ੍ਰਰਤਾਂ ਆਉਂਣ ਵਾਲੀਆ ਪੀੜੀਆਂ ਦੀਆਂ ਰਾਹ ਦਸੇਰਾ ਰਹਿਣਗੀਆਂ।
ਸਾਹਿਤ ਅਕਾਦਮੀ ਦੇ ਸੈਕਟਰੀ ਸ੍ਰੀ ਕੇ. ਸ੍ਰੀਨਿਵਾਸਾ ਰਾਓ ਨੇ ਸਵਾਗਤੀ ਸ਼ਬਦ ਕਹਿੰਦਿਆਂ ਕਿਹਾ ਕਿ ਸੰਤੋਖ ਸਿੰਧ ਧੀਰ ਜੀ ਵਰਗੇ ਮਹਾਨ ਲੇਖਕ ਦੇ ਸਾਹਿਤਕ ਕਾਰਜ ਬਾਰੇ ਵਰਚੂਅਲ ਸੈਮੀਨਾਰ ਕਰਨਾ ਅਕਾਦਮੀ ਲਈ ਮਾਨ ਦੀ ਗੱਲ ਹੈ। ਮਸ਼ਹੂਰ ਪੰਜਾਬੀ ਚਿੰਤਕ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਸੰਤੋਖ ਸਿੰਘ ਧੀਰ ਨੇ ਨਾਟਕ ਨੂੰ ਛੱਡ ਕੇ ਸਾਹਿਤ ਦੀਆ ਬਾਕੀ ਸਾਰੀਆ ਵਿਧਾਵਾਂ ਵਿਚ ਸਮਾਜਿਕ ਸਰੋਕਾਰ ਬੇਬਾਕੀ ਅਤੇ ਦਿ੍ਰੜਤਾ ਨਾਲ ਛੋਹੇ।
ਵੈਬੀਨਾਰ ਵਿਚ ਬਤੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਨਾਟਕਰਮੀ ਸੰਜੀਵਨ ਸਿੰਘ ਨੇ ਕਿਹਾ ਕਿ ਧੀਰ ਹੋਰਾਂ ਦੀ ਸਾਹਿਤਕ ਖੱਟੀ ਦਾ ਨਿੱਘ ਉਨਾਂ ਦੀ ਸੱਤ ਪੁਸ਼ਤਾ ਮਾਣ ਸਕਦੀਆਂ ਹਨ, ਬਸ਼ਰਤੇ ਕੋਈ ਖੁਨਾਮੀ ਨਾ ਖੱਟਣ। ਡਾ. ਸੁਰਜੀਤ ਸਿੰਘ ਭੱਟੀ ਆਪਣੇ ਕੂੰਜੀਵਤ ਭਾਸ਼ਣ ਵਿਚ ਕਿਹਾ ਕਿ ਧੀਰ ਹੋਰਾਂ ਬੇਸ਼ਕ ਸ਼ੱਕ ਸਾਰੀ ਉਮਰ ਤੰਗਹਾਲੀ ਤੇ ਮੰਦਹਾਲੀ ਵਿਚ ਬਸਰ ਕੀਤੀ ਪਰ ਕਦੇ ਵੀ ਆਪਣੇ ਅਸੂਲਾਂ ਤੇ ਸਿਧਾਤਾਂ ਨਾਲ ਸਮਝੋਤਾ ਨਹੀਂ ਕੀਤਾ।
ਵੈਬੀਨਾਰ ਦੇ ਅਕਾਦਮਿਕ ਸ਼ੈਸ਼ਣ ਵਿਚ ਧੀਰ ਹੋਰਾਂ ਦੇ ਕਥਾ ਸਾਹਿਤ ਬਾਰੇ ਡਾ. ਧਨਵੰਤ ਕੌਰ ਨੇ, ਕਵਿਤਾ ਬਾਰੇ ਡਾ. ਸਰਬਜੀਤ ਨੇ, ਨਾਵਲ ਬਾਰੇ ਡਾ. ਪਰਮਜੀਤ ਕੌਰ ਨੇ ਤੇ ਸਵੈਜੀਵਨੀ ਬਾਰੇ ਡਾ. ਭੀਮਇੰਦਰ ਨੇ ਗੱਲ ਕਰਦੇ ਕਿਹਾ ਕਿ ਸੰਤੋਖ ਸਿੰਘ ਧੀਰ ਦੀ ਹਰ ਲਿਖਤ ਵਿਚ ਕਿਰਤੀ-ਕਿਸਾਨ, ਦੱਲੇ-ਕੁਚਲੇ ਤੇ ਸਾਧਣ-ਵਿਹੂਣੇ ਤਬਕੇ ਦੀ ਆਵਾਜ਼ ਪੂਰੇ ਜ਼ੋਰ-ਸ਼ੋਰ ਨਾਲ ਸੁਣੀ ਜਾ ਸਕਦੀ ਹੈ। ਰੰਗਕਰਮੀ ਰੰਜੀਵਨ ਸਿੰਘ ਨੇ ਆਪਣੇ ਤਾਏ ਦੇ ਨਿੱਜੀ ਜੀਵਨ ਬਾਰੇ ਗੱਲ ਕਰਦੇ ਕਿਹਾ ਕਿ ਧੀਰ ਸਾਹਿਬ ਜਿੱਥੇ ਆਪਣੇ ਆਲੇ-ਦੁਆਲੇ ਪ੍ਰਤੀ ਚਿੰੰਤਤ ਸਨ, ਉਥੇ ਹੀ ਆਪਣੇ ਪ੍ਰੀਵਾਰ ਤੇ ਰਿਸ਼ਤੇ ਨਾਤਿਆ ਵੱਲ ਵੀ ਕਦੇ ਅਵੇਸਲੇ ਨਹੀਂ ਹੋਏ।

Leave a Reply

Your email address will not be published. Required fields are marked *