ਸਾਹਿਤ ਕਲਾ ਸਭਿਆਚਾਰ ਮੰਚ ਵਲੋਂ  ਸਾਹਿਤਕ ਸਮਾਗਮ 15 ਅਪ੍ਰੈਲ ਨੂੰ

ਐਸ ਏ ਐਸ ਨਗਰ, 12 ਅਪ੍ਰੈਲ (ਸ.ਬ.)  ਸਾਹਿਤ ਕਲਾ ਸਭਿਆਚਾਰ ਮੰਚ ਮੁਹਾਲੀ ਵਲੋਂ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ 69 ਦੇ ਸਹਿਯੋਗ ਨਾਲ ਗੀਤਕਾਰ ਰਾਜ ਜਖਮੀ ਦੀ ਗਿਆਰਵੀਂ ਕਾਵਿ ਪੁਸਤਕ ਖੇਤਾਂ ਦਾ ਵਣਜਾਰਾ ਲੋਕ ਅਰਪਣ ਅਤੇ ਵਿਚਾਰ ਚਰਚਾ 15 ਅਪ੍ਰੈਲ ਨੂੰ ਕਰਵਾਈ ਜਾ ਰਹੀ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਚ ਦੇ ਪ੍ਰਧਾਨ ਬਾਬੂ ਰਾਮ ਦੀਵਾਨਾ ਨੇ ਦਸਿਆ ਕਿ ਇਸ ਮੌਕੇ ਮੁੱਖ ਮਹਿਮਾਨ ਸ ਮਨਜੀਤ ਸਿੰਘ   ਸੇਠੀ ਡਿਪਟੀ ਮੇਅਰ ਨਗਰ ਨਿਗਮ ਮੁਹਾਲੀ ਹੋਣਗੇ| ਇਸ ਮੌਕੇ ਪ੍ਰਧਾਨਗੀ ਮੰਡਲ ਵਿਚ ਗੁਰਸ਼ਰਨ ਕੌਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ, ਸ ਮੋਹਨ ਬੀਰ ਸਿੰਘ ਸ਼ੇਰਗਿਲ, ਡਾਇਰੈਕਟਰ ਪੈਰਾਗਾਨ ਸਕੂਲ 69  ਬੈਠਣਗੇ| ਇਸ ਮੌਕੇ ਬੀਬੀ ਮਨਜੀਤ ਕੌਰ ਮੀਤ ਸਾਬਕਾ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ  ਅਤੇ ਸ ਦਲਜੀਤ ਸਿੰਘ ਅਰੋੜਾ ਸੰਪਾਦਕ ਸੋਚ ਦੀ ਸ਼ਕਤੀ ਵਿਸ਼ੇਸ ਮਹਿਮਾਨ ਹੋਣਗੇ| ਇਸ ਮੌਕੇ ਦੀਪਕ ਸ਼ਰਮਾ ਚਨਾਰਥਲ, ਕਸ਼ਮੀਰ ਕੌਰ ਸੰਧੂ, ਭਗਤ ਰਾਮ ਰੰਗਾੜਾ, ਵਿਮਲਾ ਗੁਗਲਾਨੀ, ਬੀਬੀ ਅਮਰਜੀਤ ਹਿਰਦੇ ਪਰਚਾ ਪੜਨਗੇ ਅਤੇ ਪੁਸਤਕ ਸਬੰਧੀ ਚਰਚਾ ਕਰਨਗੇ|
ਉਹਨਾਂ ਦੱਸਿਆ ਕਿ ਇਸ ਮੌਕੇ ਬਲਕਾਰ ਸਿੰਘ ਸਿੱਧੂ ਡਾਇਰੈਕਟਰ ਟੈਗੋਰ ਥੀਏਟਰ ਚੰਡੀਗੜ੍ਹ, ਪ੍ਰੋ ਡਾ ਗੁਰਪ੍ਰੀਤ ਕੌਰ ਗਿਲ ਕੁਰਕਸ਼ੇਤਰ  ਦਾ ਸਨਮਾਨ ਕੀਤਾ ਜਾਵੇਗਾ|  ਇਸ ਮੌਕੇ ਬਲਵੰਤ ਸਿੰਘ ਮੁਸਾਫਰ , ਕੇਦਾਰ ਨਾਥ ਕੇਦਾਰ, ਬੀਬੀ  ਅਵਿਨਾਸ ਕੌਰ, ਪੱਤਰਕਾਰ ਕਿਰਪਾਲ ਸਿੰਘ ਕੋਲਕਾਤਾ, ਮੈਡਮ ਸੰਗੀਤਾ ਪੁਖਰਾਜ, ਸੇਵੀ ਰਾਇਤ, ਐਨ ਐਸ ਵਿਰਕ, ਜੇ ਐਸਚਾਹਲ, ਰਾਜ ਕੁਮਾਰ ਸਾਹੋਵਾਲੀਆ, ਵਰਿਆਮ ਬਟਾਲਵੀ, ਨਾਗਾ ਜੀ, ਬਲਜੀਤ ਮਾਣਕ, ਬੀਬੀ ਦਲਜੀਤ ਕੌਰ ਦਾਊਂ, ਐਡਵੋਕੇਟ ਸੁਖਦੇਵ ਸਿੰਘ ਵਿਸ਼ੇਸ ਤੌਰ ਉਪਰ ਹਾਜਰ ਹੋਣਗੇ| ਇਸ ਮੌਕੇ ਸੁਮਨ ਕੁਮਾਰੀ, ਰੰਮੀ ਸਿੰਘ, ਜਗਤਾਰ ਸਿੰਘ ਜੋਗ, ਦਰਸ਼ਨ ਤਿਊਣਾ, ਰਾਣਾ ਬੂਲਪੁਰੀ ਰਾਜ ਜਖਮੀ ਦੇ ਗੀਤ ਸੁਣਾਉਣਗੇ|
ਉਹਨਾਂ ਦੱਸਿਆ ਕਿ ਇਸ ਮੌਕੇ ਕੋਆਰਡੀਨੇਟਰ ਮੈਡਮ ਦੀਪ ਇੰਦਰ ਕੌਰ ਹੈਰੀ , ਜਨਰਲ ਸਕੱਤਰ ਸੁਧਾ ਜੈਨ ਸੁਦੀਪ, ਸੀਨੀਅਰ ਮੀਤ ਪ੍ਰਧਾਨ ਗੁਰਦਰਸਨ ਬੱਲ, ਪ੍ਰੈਸ ਸਕੱਤਰ ਪੀ ਐਸ ਭੱਲਾ, ਸਲਾਹਕਾਰ ਕੇ ਐਲ ਸ਼ਰਮਾ, ਸਹਿਯੋਗੀ ਅਮਰੀਕ ਅਨਜਾਨਾ ਵੀ ਮੌਜੂਦ ਸਨ|

Leave a Reply

Your email address will not be published. Required fields are marked *