ਸਾਹਿਤ ਵਿਗਿਆਨ ਕੇਂਦਰ ਦੀ ਇੱਕਤਰਤਾ ਵਿੱਚ ਕਾਵਿ ਸੰਗ੍ਰਹਿ ‘ਤਲੀ ਤੇ ਬੈਠਾ ਰੱਬ’ ਲੋਕ ਅਰਪਣ

ਚੰਡੀਗੜ੍ਹ, 28 ਨਵੰਬਰ (ਸ.ਬ.) ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ  ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਵਿਸ਼ੇਸ ਇੱਕਤਰਤਾ ਡਾ. ਹਰਕਿਸ਼ਨ ਸਿੰਘ ਮਹਿਤਾ ਦੀ ਅਗਵਾਈ ਵਿੱਚ ਹੋਈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੇਂਦਰ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਡਾ ਲਾਭ ਸਿੰਘ ਖੀਵਾ, ਦਵਿੰਦਰ ਦਮਨ, ਸਿਰੀ ਰਾਮ ਅਰਸ, ਖੁਸ਼ਹਾਲ ਸਿੰਘ ਨਾਗਾ ਅਤੇ ਸੇਵੀ ਰਾਇਤ ਬੈਠੇ ਸਨ| ਇਸ ਮੌਕੇ ਪ੍ਰਧਾਨਗੀ ਮੰਡਲ ਵਲੋਂ ਖੁਸ਼ਹਾਲ ਸਿੰਘ ਨਾਗਾ ਦਾ ਕਾਵਿ ਸੰਗ੍ਰਹਿ ‘ਤਲੀ ਤੇ ਬੈਠਾ ਰੱਬ’  ਲੋਕ ਅਰਪਣ ਕੀਤਾ ਗਿਆ| ਡਾ ਬਲਜੀਤ ਸਿੰਘ ਨੇ ਇਸ ਕਿਤਾਬ ਬਾਰੇ ਪਰਚਾ ਪੜਦਿਆਂ ਕਵਿਤਾਵਾਂ ਨੂੰ ਮਾਰਕਸਵਾਦੀ ਚਿੰਤਨ ਅਤੇ ਸੰਘਰਸ਼ਮਈ ਜੀਵਨ ਦੀ ਗਾਥਾ ਦੱਸਿਆ| ਇਸ ਮੌਕੇ ਡਾ ਗੁਰਮੇਲ ਸਿੰਘ ਨੇ ਕਿਹਾ ਕਿ ਕਿਤੇ ਕਿਤੇ ਲੇਖਕ ਦਵੰਦ ਦਾ ਸ਼ਿਕਾਰ ਹੋ ਜਾਂਦਾ ਹੈ| ਕਈ ਕਵਿਤਾਵਾਂ ਵਿਚ ਪ੍ਰਚਾਰਕ ਲਗਦਾ ਹੈ ਤੇ ਰੱਬ ਦੇ ਬਰਾਬਰ ਸਮਝਣ ਲੱਗਦਾ ਹੈ| ਪੁਸਤਕ ਬਾਰੇ ਦਵਿੰਦਰ ਦਮਨ, ਸਿਰੀ ਰਾਮ ਅਰਸ਼, ਡਾ ਲਾਭ ਸਿੰਘ ਖੀਵਾ ਨੇ ਵੀ ਵਿਚਾਰ ਸਾਂਝੇ  ਕੀਤੇ| ਇਸ ਮੌਕੇ ਸੰਬੋਧਨ ਕਰਦਿਆਂ  ਲੇਖਕ ਖੁਸ਼ਹਾਲ ਸਿੰਘ ਨਾਗਾ ਨੇ ਦੱਸਿਆ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਅਤੇ ਮਹਾਤਮਾ ਬੁੱਧ ਦੇ ਫਲਸਫੇ ਤੋਂ ਪ੍ਰਭਾਵਿਤ ਹੈ| ਕਰਮ ਕਰਨ ਦੇ ਸਿੱਧਾਂਤ ਨੂੰ ਜਿੰਦਗੀ ਜਿਉਣ ਦਾ ਢੰਗ ਕਵਿਤਾਵਾਂ ਰਾਹੀਂ ਦੱਸਣ ਦਾ ਯਤਨ ਕੀਤਾ ਗਿਆ ਹੈ| ਅਜੌਕੇ ਮਾੜੇ ਪ੍ਰਬੰਧ ਦੇ ਖਿਲਾਫ ਅੱਜ ਵੀ ਸੰਘਰਸ਼ ਚਲ ਰਿਹਾ ਹੈ| ਇਸ ਮੌਕੇ ਡਾ ਹਰਕ੍ਰਿਸ਼ਨ ਮਹਿਤਾ ਨੇ ਕਵਿਤਾਵਾਂ ਨੂੰ ਕਿਰਤੀ ਲੋਕਾਂ ਦੇ ਪੱਖ ਦੀਆਂ ਦਸਿਆ| ਉਹਨਾਂ ਕਿਹਾ ਕਿ ਡੇਰਾਵਾਦ ਤੇ ਵਿਹਲੜ ਲੋਕਾਂ ਤੇ ਇਹ ਕਵਿਤਾਵਾਂ ਕਰਾਰੀ ਚੋਟ ਹਨ|  ਮੰਚ ਦੀ ਕਾਰਵਾਈ ਗੁਰਦਰਸ਼ਨ ਸਿੰਘ ਮਾਵੀ ਨੇ ਚਲਾਈ|
ਇਸ ਮੌਕੇ ਗੁਰਚਰਨ ਸਿੰਘ ਬੋਪਾਰਾਏ, ਮਨਮੋਹਨ ਸਿੰਘ ਦਾਉਂ, ਬਲਕਾਰ ਸਿੱਧੂ, ਗੁਰਨਾਮ ਕੰਵਰ, ਪਰਸ ਰਾਮ ਸਿੰਘ ਬੱਧਨ, ਦੀਪਕ ਚਨਾਰਥਲ, ਬੀ ਆਰ ਰੰਗਾੜਾ, ਬਹਾਦਰ ਸਿੰਘ ਗੋਸਲ, ਗੁਰਬਖਸ ਸੈਣੀ, ਮਨਜੀਤ ਕੌਰ ਮੀਤ, ਜਗਦੀਪ ਨੂਰਾਨੀ, ਦਰਸਨ ਸਿੱਧੂ, ਤੇਜਾ ਸਿੰਘ, ਅਜੀਤ ਸੰਧੂ, ਉਸ਼ਾ  ਕੰਵਰ, ਦਰਸ਼ਨ ਤਿਉਣਾ ਹਾਜਰ ਸਨ|

Leave a Reply

Your email address will not be published. Required fields are marked *