ਸਾਹਿਤ ਵਿਗਿਆਨ ਕੇਂਦਰ ਨੇ ਤੀਆਂ ਮਨਾਈਆਂ

ਐਸ. ਏ. ਐਸ. ਨਗਰ, 30 ਜੁਲਾਈ (ਸ.ਬ.) ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ ਖਾਲਸਾ ਕਾਲਜ ਫੇਜ਼ 3 ਏ ਮੁਹਾਲੀ ਵਿਖੇ ਹੋਈ ਜਿਸ ਵਿਚ ਸਾਰੇ ਮੈਂਬਰਾਂ ਖਾਸ ਕਰਕੇ ਬੀਬੀਆਂ ਨੇ ਤੀਆਂ ਦਾ ਤਿਉਹਾਰ ਬੜੇ ਧੂਮ- ਧਾਮ ਤੇ ਚਾਅ ਨਾਲ ਮਨਾਇਆ| ਪ੍ਰਧਾਨਗੀ ਮੰਡਲ ਵਿਚ ਹਰਭਜਨ ਕੌਰ ਢਿੱਲੋਂ, ਵਿਮਲਾ ਗੁਗਲਾਨੀ, ਊਸ਼ਾ ਕੰਵਰ, ਮਨਜੀਤ ਕੌਰ ਮੁਹਾਲੀ, ਮਲਕੀਅਤ ਬਸਰਾ ਸੁਸ਼ੋਭਿਤ ਸਨ| ਪ੍ਰੋਗਰਾਮ ਦੀ ਸ਼ੁਰੂਆਤ ਮਨਸੰਧੂ ਵਲੋਂ ਗਜ਼ਲ ਦੇ ਕੁਝ ਸ਼ੇਅਰ ਸੁਨਾਉਣ ਨਾਲ ਹੋਈ| ਬਲਵੰਤ ਸਿੰਘ ਮੁਸਾਫ਼ਿਰ ਨੇ ਸਾਵਣ ਰੁੱਤ ਦੇ ਰਸਮੋ- ਰਿਵਾਜ ਅਤੇ ਪੰਜਾਬੀ ਨਾਚ ਬਾਰੇ ਦਸਿਆ| ਗੁਰਚਰਨ ਸਿੰਘ ਬੋਪਾਰਾਏ ਅਤੇ ਸਵਰਨ ਸਿੰਘ ਨੇ ਰਲ ਕੇ ਸਾਵਣ ਬਾਰੇ ਗੀਤ ਸੁਣਾਇਆ| ਬਲਦੇਵ ਸਿੰਘ ਪਰਦੇਸੀ, ਤੇਜਾ ਸਿੰਘ ਥੂਹਾ, ਸਤਨਾਮ ਸਿੰਘ, ਸੁਰਜੀਤ ਬੈਂਸ, ਰਜਿੰਦਰ ਰੇਨੂੰ, ਊਸ਼ਾ ਸ਼ਰਮਾ ਨੇਸਾਵਣ ਨਾਲ ਸਬੰਧਿਤ ਗੀਤ ਸੁਣਾਏ| ਪਾਲ ਸਿੰਘ ਪਾਲ, ਦਲੀਪ ਚੰਦ ਅਹੀਰ, ਸਿਰੀ ਰਾਮ ਅਰਸ਼, ਅਸ਼ੋਕ ਨਾਦਿਰ, ਸੇਵੀ ਰਾਇਤ ਐਮ ਐਲ ਅਰੋੜਾ, ਦਲਬੀਰ ਸਿੰਘ ਸਰੋਆ ਨੇ ਗਜਲਾਂ ਸੁਣਾਈਆਂ| ਮਨਜੀਤ ਕੌਰ ਮੁਹਾਲੀ, ਕਸ਼ਮੀਰ ਕੌਰ ਸੰਧੂ, ਰਜਿੰਦਰ ਧੀਮਾਨ, ਦੇਵੀ ਦਿਆਲ ਸੈਣੀ, ਆਰ ਕੇ ਭਗਤ, ਵਿਮਲਾ ਗੁਗਲਾਨੀ, ਜਗਜੀਤ ਸਿੰਘ ਨੂਰ, ਬਲਕਾਰ ਸਿੱਧੂ, ਗੁਰਦਰਸ਼ਨ ਸਿੰਘ ਮਾਵੀ, ਅਮਰਜੀਤ ਖੁਰਲ, ਦੀਪਕ ਚਨਾਰਥਲ ਨੇ ਸਾਵਣ ਦੇ ਵੱਖ ਵੱਖ ਪਹਿਲੂਆਂ ਬਾਰੇਕਵਿਤਾਵਾਂ ਸੁਣਾਈਆਂ| ਮੰਚ ਸੰਚਾਲਨ ਮਲਕੀਅਤ ਬਸਰਾ ਨੇ ਕੀਤਾ| ਇਸ ਮੌਕੇ ਹਰਭਜਨ ਕੌਰ ਤੇ ਊਸ਼ਾ ਸ਼ਰਮਾ ਨੇ ਬੋਲੀਆਂ ਪਾ ਕੇ ਸਾਰੀਆਂ ਬੀਬੀਆਂ ਨੂੰ ਨੱਚਣ ਲਾ ਦਿੱਤਾ| ਕੁਝ ਬੋਲੀਆਂ ਬਲਵੰਤ ਸਿੰਘ ਮੁਸਾਫ਼ਿਰ, ਬਲਕਾਰ ਸਿੱਧੂ ਅਤੇ ਦਰਸ਼ਨ ਤਿਊਣਾ ਨੇ ਵੀ ਪਾਈਆਂ| ਹਾਜਰ ਮੈਬਰਾਂ ਨੂੰ ਖੀਰ- ਪੂੜੇ ਵਰਤਾਏ ਗਏ|

Leave a Reply

Your email address will not be published. Required fields are marked *