ਸਾਹਿਤ ਵਿਗਿਆਨ ਕੇਂਦਰ ਵਲੋਂ ਬਾਲ ਪੁਸਤਕ ਲੋਕ ਅਰਪਣ

ਐਸ ਏ ਐਸ ਨਗਰ, 9 ਅਪ੍ਰੈਲ (ਸ.ਬ.) ਜੈਮ ਪਬਲਿਕ ਸਕੂਲ ਵਿਖੇ ਸਾਹਿਤ ਵਿਗਿਆਨ ਕੇਂਦਰ ਦੀ ਇਕੱਤਰਤਾ ਵਿੱਚ ਪ੍ਰਿੰ ਬਹਾਦਰ ਸਿੰਘ ਗੋਸਲ ਦੀ ਬਾਲ ਪੁਸਤਕ ਵਿਗਿਆਨ ਅਤੇ ਇਨਸਾਨ ਨੂੰ ਲੋਕ ਅਰਪਣ ਕੀਤਾ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਕੇਂਦਰ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਸਾਹਿਤਕਾਰ ਸੁਰਿੰਦਰ ਗਿੱਲ, ਸਰਦਾਰਾ ਸਿੰਘ ਚੀਮਾ, ਕੇਂਦਰ ਦੇ ਪ੍ਰਧਾਨ ਸੇਵੀ ਰਾਇਤ ਬਿਰਾਜਮਾਨ ਸਨ| ਇਸ ਸਮਾਗਮ ਦੀ ਸ਼ੁਰੂਆਤ ਪਾਲ ਸਿੰਘ ਪਾਲ ਦੀ ਗਜਲ ਨਾਲ ਹੋਈ| ਇਸ ਮੌਕੇ ਭਿੰਦਰ ਭਾਗੋਮਾਜਰੀਆ ਨੇ ਬੱਚਿਆਂ ਦੀ ਮਾਨਸਿਕਤਾ ਬਾਰੇ ਗੀਤ ਸੁਣਾਇਆ| ਕਿਤਾਬ ਬਾਰੇ ਮਨਜੀਤ ਕੌਰ ਮੁਹਾਲੀ ਅਤੇ ਕਸ਼ਮੀਰ ਕੌਰ ਨੇ ਪਰਚਾ ਪੜਿਆ| ਕਿਤਾਬ ਬਾਰੇ ਹਰਮਿੰਦਰ ਕਾਲੜਾ, ਸੇਵੀ ਰਾਇਤ, ਸਰਦਾਰਾ ਸਿੰਘ ਚੀਮਾ, ਤੇਜਾ ਸਿੰਘ ਥੂਹਾ ਨੇ ਵਿਚਾਰ ਪ੍ਰਗਟ ਕੀਤੇ| ਇਸ ਮੌਕੇ ਪਟਿਆਲਾ ਤੋਂ ਆਏ ਸ੍ਰੀਮਤੀ ਸੁਰਿੰਦਰ ਆਹੀ ਨੇ ਛੋਟੀਆਂ ਕਵਿਤਾਵਾਂ ਪੇਸ਼ ਕੀਤੀਆਂ| ਗੁਰਨਾਮ ਸਿੰਘ ਨੇ ਸ਼ਬਦ ਮਿੱਤਰ ਪਿਆਰੇ ਨੂੰ ਸੁਣਾਇਆ| ਰਘਵੀਰ ਵੜੈਚ, ਰਮਨ ਸੰਧੂ ਅਤੇ ਰਜਿੰਦਰ ਰੇਨੂੰ ਨੇ ਸ਼ੇਅਰ ਸੁਣਾਏ| ਬਲਦੇਵ ਸਿੰਘ ਪਰਦੇਸੀ, ਸਤਨਾਮ ਸਿੰਘ, ਧਿਆਨ ਸਿੰਘ ਕਾਹਲੋਂ, ਰਤਨ ਬਾਬਕਵਾਲਾ, ਜਗਤਾਰ ਜੋਗ ਨੇ ਗੀਤ ਪੇਸ਼ ਕੀਤੇ| ਇਸ ਮੌਕੇ ਮਨਜੀਤ ਕੌਰ ਮੁਹਾਲੀ, ਮਲਕੀਅਤ ਬਸਰਾ, ਜਗਜੀਤ ਸਿੰਘ ਨੂਰ, ਗੁਰਦਰਸ਼ਨ ਸਿੰਘ ਮਾਵੀ, ਤੇਜਾ ਸਿੰਘ ਥੂਹਾ, ਸੇਵੀ ਰਾਇਤ ਨੇ ਕਵਿਤਾਵਾਂ ਸੁਣਾਈਆਂ|

Leave a Reply

Your email address will not be published. Required fields are marked *