ਸਾਹਿਬਜਾਦਾ ਟਿੰਬਰ ਦੇ ਮਾਲਕ ਨਰਿੰਦਰ ਸਿੰਘ ਸੰਧੂ ਨੂੰ ਸਦਮਾ, ਮਾਤਾ ਦਾ ਦਿਹਾਂਤ

ਐਸ. ਏ. ਐਸ. ਨਗਰ, 23 ਜੁਲਾਈ (ਸ.ਬ.) ਸਾਹਿਬਜਾਦਾ ਟਿੰਬਰ ਸਟੋਰ ਦੇ ਮਾਲਕ ਨਰਿੰਦਰ ਸਿੰਘ ਸੰਧੂ ਅਤੇ ਪਰਿਵਾਰ ਨੂੰ ਉਸ ਸਮੇਂ ਭਾਰੀ ਸਦਮਾ ਪਹੁੰਚਿਆ ਜਦੋਂ ਉਹਨਾਂ ਦੇ ਮਾਤਾ ਸਰਦਾਰਨੀ ਮਨਜੀਤ ਕੌਰ ਅੱਜ ਅਕਾਲ ਚਲਾਣਾ ਕਰ ਗਏ| 82 ਸਾਲਾਂ ਮਾਤਾ ਮਨਜੀਤ ਕੌਰ ਬੀਤੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ| ਅੱਜ ਸਵੇਰੇ ਉਹਨਾਂ ਆਖਰੀ ਸਾਹ ਲਿਆ| ਉਹਨਾਂ ਦੀ ਮੌਤ ਦੀ ਖਬਰ ਨਾਲ ਮੁਹਾਲੀ ਦੇ ਉਦਯੋਗਿਕ, ਸਮਾਜਿਕ ਅਤੇ ਸਿਆਸੀ ਖੇਤਰ ਵਿੱਚ ਸਦਮੇ ਦੀ ਲਹਿਰ ਦੌੜ ਗਈ| ਮਾਤਾ ਮਨਜੀਤ ਕੌਰ ਦਾ ਸੰਸਕਾਰ ਅੱਜ ਸ਼ਾਮ ਮੁਹਾਲੀ ਦੇ ਸਮਸ਼ਾਨ ਘਾਟ ਵਿਖੇ ਕੀਤਾ ਗਿਆ| ਜਿਸ ਵਿੱਚ ਪਰਿਵਾਰਕ ਮੈਂਬਰਾਂ ਰਿਸ਼ਤੇਦਾਰ ਸਿਆਸੀ ਧਾਰਮਿਕ ਅਤੇ ਸਨੇਹੀਆਂ ਨੇ ਵੱਡੀ ਗਿਣਤੀ ਵਿੱਚ ਹਾਜਰ ਹੋ ਕੇ ਮਾਤਾ ਜੀ ਨੂੰ ਸ਼ਰਧਾਂਜਲੀ ਦਿੱਤੀ| ਇਸ ਮੌਕੇ ਉਹਨਾਂ ਦੇ ਵੱਡੇ ਪੁੱਤਰ ਨਰਿੰਦਰ ਸਿੰਘ ਸੰਧੂ ਛੋਟੇ ਬੇਟੇ ਜਤਿੰਦਰ ਸਿੰਘ ਸੰਧੂ, ਸਿਮਰਨਜੀਤ ਸਿੰਘ ਸੰਧੂ, ਜਸਪ੍ਰਤਾਪ ਸਿੰਘ ਸੰਧੂ, ਨਵਜੋਤ ਸਿੰਘ, ਅਮਰਜੀਤ ਸਿੰਘ ਪਾਹਵਾ, ਇਕਬਾਲ ਸਿੰਘ ਸੰਧੂ, ਲਖਮੀਰ ਸਿੰਘ ਸੰਧੂ, ਹਰਿੰਦਰ ਸਿੰਘ ਸੰਧੂ, ਮਨਜੀਤ ਸਿੰਘ ਸੰਧੂ, ਕਰਨਜੀਤ ਸਿੰਘ ਸੰਧੂ (ਗੋਲਡੀ), ਰਣਜੀਤ ਸਿੰਘ ਸੰਧੂ, ਪ੍ਰਦੀਪ ਸਿੰਘ ਭਾਰਜ, ਦਰਸ਼ਨ ਸਿੰਘ ਕਲਸੀ, ਜਸਵੰਤ ਸਿੰਘ ਭੁੱਲਰ, ਡਾ. ਸਤਵਿੰਦਰ ਸਿੰਘ ਭੰਮਰਾ, ਕਰਮ ਸਿੰਘ ਬਬਰਾ, ਸੁਰਤ ਸਿੰਘ ਕਲਸੀ, ਮਨਜੀਤ ਸਿੰਘ ਮਾਨ, ਗੁਰਚਰਨ ਸਿੰਘ ਨਨੜਾ, ਦਵਿੰਦਰ ਸਿੰਘ ਵਿਰਕ, ਦਲਜੀਤ ਸਿੰਘ ਫਲੋਰ, ਦੀਦਾਰ ਸਿੰਘ ਕਲਸੀ, ਪਵਿੱਤਰ ਸਿੰਘ ਵਿਰਦੀ, ਜਸਵੰਤ ਸਿੰਘ, ਕੌਂਸਲਰ ਪਰਮਜੀਤ ਸਿੰਘ ਕਾਹਲੋਂ, ਕੁਲਜੀਤ ਸਿੰਘ ਬੇਦੀ, ਅਰੁਨ ਸ਼ਰਮਾ, ਅਸ਼ੋਕ ਝਾਅ, ਹਰਮਨਪ੍ਰੀਤ ਸਿੰਘ ਪ੍ਰਿੰਸ, ਅਮਰੀਕ ਸਿੰਘ ਮੁਹਾਲੀ ਸਮੇਤ ਭਾਰੀ ਗਿਣਤੀ ਵਿੱਚ ਧਾਰਮਿਕ, ਸਿਆਸੀ ਅਤੇ ਸਮਾਜਿਕ ਹਸਤੀਆਂ ਹਾਜ਼ਰ ਸਨ| ਪ੍ਰਦੀਪ ਸਿੰਘ ਭਾਰਜ ਅਨੁਸਾਰ ਮਾਤਾ ਜੀ ਦੇ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ 27 ਜੁਲਾਈ ਨੂੰ ਹੋਵੇਗੀ ਅਤੇ 29 ਜੁਲਾਈ ਨੂੰ ਭੋਗ ਉਪਰੰਤ ਅੰਤਿਮ ਅਰਦਾਸ ਗੁਰਦੁਆਰਾ ਕਲਗੀਧਰ ਸਿੰਘ ਸਭਾ ਫੇਜ਼-4 ਵਿਖੇ 12.30 ਤੋਂ 1.30 ਵਜੇ ਤੱਕ ਹੋਵੇਗੀ| ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜੂਰੀ ਰਾਗੀ ਭਾਈ ਜਗਤਾਰ ਸਿੰਘ ਜੀ ਵੈਰਾਗ ਮਈ ਕੀਰਤਨ ਰਾਹੀਂ ਮਾਤਾ ਜੀ ਨੂੰ ਸ਼ਰਧਾਂਜਲੀ ਦੇਣਗੇ| ਉਹਨਾਂ ਕਿਹਾ ਕਿ ਫੁੱਲਾਂ ਦੀ ਰਸਮ ਬੁੱਧਵਾਰ 25 ਜੁਲਾਈ ਨੂੰ ਸਵੇਰੇ 9 ਵਜੇ ਹੋਵੇਗੀ|

Leave a Reply

Your email address will not be published. Required fields are marked *