ਸਾਹਿਬਜਾਦੇ ਯਾਦਗਾਰੀ ਮਾਰਚ ਭਲਕੇ

ਐਸ. ਏ. ਐਸ ਨਗਰ, 23 ਦਸੰਬਰ (ਸ.ਬ.) ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਾਹਿਬਜਾਦੇ ਯਾਦਗਾਰੀ ਮਾਰਚ 24 ਦਸੰਬਰ  ਨੂੰ ਗੁਰਦੁਆਰਾ ਸਾਚਾ ਧੰਨ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਟ੍ਰਾਈਸਿਟੀ ਜ਼ੋਨ ਵਲੋਂ ਕਰਵਾਇਆ ਜਾ ਰਿਹਾ ਹੈ|

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਚਾ ਧਨ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਦੱਸਿਆ ਕਿ ਇਹ ਮਾਰਚ 24 ਦਸੰਬਰ ਨੂੰ ਗੁਰਦੁਆਰਾ ਸਾਚਾ ਧਨੁ ਸਾਹਿਬ ਫੇਜ਼-3ਬੀ1 ਤੋਂ ਆਰੰਭ ਹੋ ਕੇ ਮੇਨ ਮਾਰਕੀਟਾਂ ਵਿੱਚੋਂ ਲੰਘ ਕੇ ਗੁਰਦੁਆਰਾ ਸਿੰਘ ਸਭਾ ਫੇਜ਼-11 ਵਿਖੇ ਸਮਾਪਤ ਹੋਵੇਗਾ| ਸ਼ਾਮ ਨੂੰ 7 ਵਜੇਂ ਤੋਂ 8.30 ਵਜੇ ਤੱਕ ਕਵੀ ਦਰਬਾਰ ਹੋਵੇਗਾ, ਜਿਸ ਵਿੱਚ ਰਜਿੰਦਰ ਸਿੰਘ ਜੋਸ਼, ਸੁਲਖਣ ਸਿੰਘ ਨਿਰਾਲਾ, ਪ੍ਰੇਮਜੀਤ ਸਿੰਘ ਹੀਰਾ, ਫਕੀਰ ਚੰਦ ਤੁਲੀ, ਅਮਰਜੀਤ ਸਿੰਘ ਪਟਿਆਲਵੀ ਆਪਣੀਆਂ ਕਵਿਤਾਵਾਂ ਪੇਸ਼ ਕਰਨਗੇ| ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ|

Leave a Reply

Your email address will not be published. Required fields are marked *