ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਬਣ ਰਿਹਾ ਸੈਨਿਕ ਸਦਨ ਇਸ ਸਾਲ ਦੇ ਅੰਤ ਤੱਕ ਮੁਕੰਮਲ ਹੋ ਜਾਵੇਗਾ : ਜਨਰਲ ਕੇ.ਜੇ. ਸਿੰਘ

ਸਾਬਕਾ ਸੈਨਿਕਾਂ ਨੂੰ ਇੱਕੋ ਛੱਤ ਹੇਠ ਮਿਲਣਗੀਆਂ ਸਾਰੀਆਂ ਸਹੂਲਤਾਂ
ਵੀਰ ਚੱਕਰਾਂ ਵਿਜੇਤਾ ਸਵਰਗੀ ਲਾਂਸ ਹਵਾਲਦਾਰ ਜੋਗਿੰਦਰ ਸਿੰਘ ਦੀ ਸੁਪੱਤਨੀ ਗੁਰਮੀਤ ਕੌਰ ਨੇ ਸੈਨਿਕ ਸਦਨ ਵਿਖੇ ਨਵੀਂ ਬਣੀ ਸੀ.ਐਸ.ਡੀ ਕੰਨਟੀਨ ਦਾ ਉਦਘਾਟਨ ਜਰਨਲ ਕੇ.ਜੇ ਸਿੰਘ ਦੀ ਮੌਜੂਦਗੀ ਵਿੱਚ ਕੀਤਾ

ਐਸ.ਏ.ਐਸ.ਨਗਰ: 28 ਜੁਲਾਈ : ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਬਣ ਰਿਹਾ ਸੈਨਿਕ ਸਦਨ ਇਸ ਸਾਲ ਦੇ ਅੰਤ ਤੱਕ ਮੁਕੰਮਲ ਹੋ ਜਾਵੇਗਾ | ਸੈਨਿਕ ਸਦਨ ਬਣਨ ਨਾਲ ਸਾਬਕਾ ਸੈਨਿਕਾਂ ਨੂੰ ਇੱਕੋ ਛੱਤ ਹੇਠ ਸਾਰੀਆਂ ਸਹੂਲਤਾਂ ਮੁਹੱਈਆ ਹੋਣਗੀਆਂ| ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਰਮੀ ਕਮਾਂਡਰ ਲੈਫੀ: ਜਨਰਲ ਕੇ. ਜੇ ਸਿੰਘ ਪੀ.ਵੀ.ਐਸ.ਐਮ, ਏ.ਵੀ.ਐਸ.ਐਮ ਨੇ ਸੈਨਿਕ ਸਦਨ ਵਿਖੇ ਸੀ.ਐਸ.ਡੀ ਕੰਨਟੀਨ ਦੇ ਉਦਘਾਟਨ ਸਮਾਗਮ ਮੌਕੇ ਆਪਣੇ ਸੰਬੋਧਨ ਵਿੱਚ ਕੀਤਾ|
ਸੀ.ਐਸ.ਡੀ ਕੰਨਟੀਨ ਦਾ ਉਦਘਾਟਨ ਵੀਰ ਚੱਕਰਾਂ ਵਿਜੇਤਾ ਸਵਰਗੀ ਲਾਂਸ ਹਵਾਲਦਾਰ ਫਸਟ ਸਿੱਖ ਰੈਜਮੈਂਟ ਜੋਗਿੰਦਰ ਸਿੰਘ ਦੀ ਸੁਪੱਤਨੀ ਗੁਰਮੀਤ ਕੌਰ ਨੇ ਆਰਮੀ ਕਮਾਂਡਰ ਲੈਫੀ: ਜਨਰਲ ਕੇ. ਜੇ ਸਿੰਘ ਪੀ.ਵੀ.ਐਸ.ਐਮ, ਏ.ਵੀ.ਐਸ.ਐਮ ਅਤੇ ਉਨ੍ਹਾਂ ਦੀ ਸੁਪੱਤਨੀ ਅਨੀਤਾ ਸਿੰਘ ਅਤੇ ਰੱਖਿਆ ਸੇਵਾਵਾਂ ਵਿਭਾਗ ਪੰਜਾਬ ਦੇ ਡਾਇਰੈਕਟ ਬ੍ਰਿਗੇ:  (ਸੇਵਾਮੁਕਤ) ਜੇ.ਐਸ ਅਰੋੜਾ, ਜਨਰਲ ਆਈ.ਐਸ ਘੁੰਮਣ ਅਤੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਲੈਫ: ਕਰਨਲ (ਸੇਵਾਮੁਕਤ) ਪੀ.ਐਸ. ਬਾਜਵਾ, ਕੰਨਟੀਨ ਮੈਨੇਜਰ ਰਘੂਇੰਦਰ ਸਿੰਘ ਗੌਤਰਾ  ਦੀ ਮੌਜੂਦਗੀ ਵਿੱਚ ਕੀਤਾ|
ਜਨਰਲ ਕੇ.ਜੇ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸੈਨਿਕ ਸਦਨ ਇੱਕ ਵਿਲਖੱਣ ਪ੍ਰੋਜੈਕਟ ਹੈ ਅਤੇ ਐਸ.ਏ.ਐਸ.ਨਗਰ ਵਿਖੇ ਇਹ ਇੱਕ ਪਾਈਲਟ ਪ੍ਰੋਜੈਕਟ ਵਜੋਂ ਸੁਰੂ ਕੀਤਾ ਗਿਆ ਹੈ ਜਿਸ ਨੂੰ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਬਣਾਇਆ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਸੈਨਿਕ ਸਦਨ ਵਿੱਚ ਸਾਬਕਾ ਸੈਨਿਕਾਂ ਦੀ ਭਲਾਈ ਲਈ ਪਹਿਲਾਂ ਹੀ ਜ਼ਿਲ੍ਹਾ ਰੱਖਿਆ ਸੇਵਾਵਾਂ  ਭਲਾਈ ਦਫ਼ਤਰ ਕੰਮ ਕਰ ਰਿਹਾ ਹੈ | ਇਸ ਤੋਂ ਇਲਾਵਾ ਐਸ.ਆਈ.ਐਮ.ਟੀ ਸਿਖਲਾਈ ਕੇਂਦਰ ਰਾਹੀਂ ਸਾਬਕਾ ਫੋਜੀਆਂ ਦੇ ਬੱਚਿਆਂ ਨੂੰ ਬੀ.ਐਸ.ਈ (ਆਈ.ਟੀ), ਐਮ.ਐਸ.ਸੀ (ਆਈ.ਟੀ) ਅਤੇ ਪੀ.ਜੀ.ਡੀ.ਸੀ.ਏ ਦੀ ਪੜਾਈ ਕਰਵਾਈ ਜਾ ਰਹੀਂ ਹੈ| ਉਨ੍ਹਾਂ ਇਸ ਮੌਕੇ ਕਿਹਾ ਕਿ ਸੈਨਿਕ ਸਦਨ ਵਿੱਚ ਸੀ.ਐਸ.ਡੀ ਕੰਨਟੀਨ ਖੁੱਲਣ ਕਾਰਨ ਇਸ ਇਲਾਕੇ ਵਿੱਚ ਰਹਿ ਰਹੇ ਵੱਡੀ ਗਿਣਤੀ ਵਿੱਚ ਸਾਬਕਾ ਸੈਨਿਕਾਂ ਨੂੰ ਵੱਡਾ ਲਾਭ ਮਿਲੇਗਾ ਅਤੇ ਹੁਣ ਉਨ੍ਹਾਂ ਨੂੰ ਚੰਡੀਗੜ੍ਹ ਜਾਂ ਪੰਚਕੂਲਾਂ ਨਹੀਂ ਜਾਣਾ ਪਵੇਗਾ| ਉਨ੍ਹਾਂ ਹੋਰ ਦੱਸਿਆ ਕਿ ਸੈਨਿਕ ਸਦਨ ਵਿਖੇ ਰੱÎਖਿਆ ਮੰਤਰੀ ਸ੍ਰੀ ਮਨੋਹਰ ਪਰਕਿਰ ਵੱਲੌਂ ਈ.ਸੀ.ਐਚ.ਐਸ ਬਣਾਉਣ ਦੀ ਪ੍ਰਵਾਨਗੀ ਵੀ ਦਿੱਤੀ  ਗਈ ਹੈ| ਇਸ ਤੋਂ ਇਲਾਵਾ ਸੈਨਿਕ ਸਦਨ ਵਿੱਚ 18 ਗੈਸਟ ਰੂਮ ਬਣਾਏ ਜਾ ਰਹੇ ਹਨ| ਜਿਨ੍ਹਾਂ ਵਿੱਚੋਂ 9 ਦਾ ਕੰਮ ਮੁਕੰਮਲ ਹੋ  ਚੁੱਕਾ ਹੈ| ਉਨ੍ਹਾਂ ਇਸ ਮੌਕੇ ਸਾਬਕਾ ਸੈਨਿਕਾਂ ਨੂੰ ਸੀ.ਐਸ.ਡੀ ਕੰਨਟੀਨ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਪੂਰਨ ਸਹਿਯੋਗ ਦੇਣ ਲਈ ਆਖਿਆ| ਇਸ ਮੌਕੇ ਉਨ੍ਹਾਂ ਸੀ੍ਰਮਤੀ ਗੁਰਮੀਤ ਕੌਰ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਵੀ ਕੀਤਾ|
ਇਸ ਮੌਕੇ ਰੱਖਿਆ ਸੇਵਾਵਾਂ ਵਿਭਾਗ ਪੰਜਾਬ ਦੇ ਡਾਇਰੈਕਟਰ ਬ੍ਰਿਗੇ:  (ਸੇਵਾਮੁਕਤ) ਜੇ.ਐਸ ਅਰੋੜਾ ਨੇ ਦੱਸਿਆ ਕਿ ਰੱਖਿਆ ਸੇਵਾਵਾਂ ਵਿਭਾਗ ਪੰਜਾਬ ਦੇ ਸਾਬਕਾ ਸੈਨਿਕਾ ਦੀ ਭਲਾਈ ਲਈ ਵਚਨਬੱਧ ਹੈ| ਉਨ੍ਹਾਂ ਕਿਹਾ ਕਿ ਸੈਨਿਕ ਸਦਨ ਵਿਖੇ ਕੰਨਟੀਨ ਖੁਲਣ ਨਾਲ ਸਾਬਕਾ ਸੈਨਿਕਾਂ ਨੂੰ ਵੱਡੀ ਸਹੂਲਤ ਮਿਲੇਗੀ| ਇਸ ਮੌਕੇ ਵੱਡੀ ਗਿਣਤੀ ਵਿੱਚ ਸਾਬਕਾ ਸੈਨਿਕ ਮੌਜੂਦ ਸਨ|

Leave a Reply

Your email address will not be published. Required fields are marked *