ਸਾਹਿਬਜ਼ਾਦਾ ਟਿੰਬਰ ਟ੍ਰੇਡਰਜ ਵਿਖੇ ਜੱਥੇਦਾਰ ਕੁੰਭੜਾ ਦਾ ਸਨਮਾਨ

ਐਸ. ਏ. ਐਸ ਨਗਰ, 23 ਦਸੰਬਰ (ਸ.ਬ.) ਸਾਹਿਬਜ਼ਾਦਾ ਟਿੰਬਰ ਟ੍ਰੇਡਰਜ ਵਿਖੇ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਜਥਾ ਜਿਲ੍ਹਾ ਮੁਹਾਲੀ ਸ਼ਹਿਰੀ ਦੇ ਨਵੇਂ ਬਣੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਕੁੰਭੜਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਸਾਹਿਬਜ਼ਾਦਾ ਟਿੰਬਰ ਦੇ ਮਾਲਕ ਨਰਿੰਦਰ ਸਿੰਘ ਸੰਧੂ ਨੇ ਕਿਹਾ ਕਿ ਜਥੇਦਾਰ ਕੁੰਭੜਾ ਅਜਿਹੇ ਟਕਸਾਲੀ ਆਗੂ ਹਨ, ਜਿਹਨਾਂ ਦਾ ਹਰ ਵਰਗ ਵਿੱਚ ਹੀ ਬਹੁਤ ਸਤਿਕਾਰ ਹੈ| ਉਹ ਪੁਰਾਣੇ ਸਮੇਂ ਤੋਂ ਹੀ ਪਾਰਟੀ ਵਿੱਚ ਵਿਸਰ ਰਹੇ ਹਨ, ਉਹ ਬੇਦਾਗ ਸ਼ਖਸ਼ੀਅਤ ਹਨ, ਉਹਨਾਂ ਨੂੰ ਸਾਰੇ ਹੀ ਆਗੂ ਸਹਿਯੋਗ ਦੇਣਗੇ|
ਇਸ ਮੌਕੇ ਸੰਬੋਧਨ ਕਰਦਿਆਂ ਸੀਨੀਅਰ ਆਗੂ ਪਰਦੀਪ ਸਿੰਘ ਭਾਰਜ ਨੇ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਜਥੇਦਾਰ ਕੁੰਭੜਾ ਨੇ ਅਹਿਮ ਭੂਮਿਕਾ ਨਿਭਾਈ ਸੀ| ਆਪਣੇ ਰਾਜਸੀ ਕੈਰੀਅਰ ਦੌਰਾਨ ਉਹਨਾਂ ਨੇ ਪਾਰਟੀ ਲਈ ਬਹੁਤ ਕੰਮ ਕੀਤਾ ਹੈ| ਅਜਿਹੇ ਆਗੂ ਪਾਰਟੀ ਦਾ ਮਾਣ ਹਨ|
ਇਸ ਮੌਕੇ ਸੰਬੋਧਨ ਕਰਦਿਆਂ ਜਥੇਦਾਰ ਕੁੰਭੜਾ ਨੇ ਕਿਹਾ ਕਿ ਪਾਰਟੀ ਨੇ ਉਹਨਾਂ ਨੂੰ ਜੋ ਜਿੰਮੇਵਾਰੀ ਸੌਂਪੀ ਹੈ, ਉਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਆਗੂਆਂ ਦੇ ਵਿਸ਼ਵਾਸ਼ ਉਪਰ ਖਰਾ ਉਤਰਨਗੇ| ਇਸ ਮੌਕੇ ਯੂਥ ਅਕਾਲੀ ਦਲ ਜਿਲ੍ਹਾ ਮੁਹਾਲੀ ਸ਼ਹਿਰੀ ਦੇ ਪ੍ਰਧਾਨ ਸ. ਹਰਮਨਪ੍ਰੀਤ ਸਿੰਘ ਪ੍ਰਿੰਸ ਵੀ ਮੌਜੂਦ ਸਨ|

Leave a Reply

Your email address will not be published. Required fields are marked *