ਸਿਉਲ ਵਿੱਚ ਇਕ ਇਮਾਰਤ ਵਿੱਚ ਅੱਗ ਲੱਗਣ ਨਾਲ 7 ਵਿਅਕਤੀਆਂ ਦੀ ਮੌਤ, 11 ਜ਼ਖਮੀ

ਸਿਉਲ, 9 ਨਵੰਬਰ (ਸ.ਬ.) ਦੱਖਣ ਕੋਰੀਆ ਦੀ ਰਾਜਧਾਨੀ ਸਿਉਲ ਵਿੱਚ ਇਕ ਤਿੰਨ ਮੰਜ਼ਿਲੇ ਸਟੂਡੀਓ ਕੰਪਲੈਕਸ ਵਿੱਚ ਅੱਜ ਸਵੇਰੇ ਅੱਗ ਲੱਗਣ ਨਾਲ 7 ਕਿਰਾਏਦਾਰਾਂ ਦੀ ਮੌਤ ਹੋ ਗਈ ਅਤੇ 11 ਜਖਮੀ ਹੋ ਗਏ| ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ| ਦੱਖਣੀ ਕੋਰੀਆ ਤਕਨੀਕੀ ਰੂਪ ਤੋਂ ਅਮੀਰ ਦੇਸ਼ ਹੈ ਅਤੇ ਸੰਸਾਰ ਦਾ 11ਵਾਂ ਸਭ ਤੋਂ ਵੱਡਾ ਅਰਥਵਿਵਸਥਾ ਵਾਲਾ ਦੇਸ਼ ਹੈ ਪਰ ਕਈ ਲੋਕ ਅਜਿਹੇ ਹਨ ਜੋ ਤਰੱਕੀ ਦੀ ਇਸ ਦੌੜ ਵਿਚ ਪਿੱਛੇ ਰਹਿ ਗਏ| ਘੱਟ ਕਮਾਈ ਵਾਲੇ ਕਿਰਾਏਦਾਰ ਅਕਸਰ ਉਨ੍ਹਾਂ ਛੋਟੇ ਸਿੰਗਲ ਬੈਡ ਵਾਲੇ ਸਟੂਡੀਓਨੁਮਾ ਇਮਾਰਤਾਂ ਵਿਚ ਰਹਿੰਦੇ ਹਨ ਜਿੱਥੇ ਕਦੇ ਸਰਕਾਰੀ ਮੁਕਾਬਲੇ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਨੌ ਜਵਾਨ ਰਹਿੰਦੇ ਸਨ| ਇਨ੍ਹਾਂ ਨੂੰ ਗੋਸ਼ੀਵੋਨ ਜਾਂ ਐਗਜ਼ਾਮੀਨੇਸ਼ਨ ਸੈਂਟਰ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ| ਜਾਣਕਾਰੀ ਮੁਤਾਬਕ ਮ੍ਰਿਤਕਾਂ ਅਤੇ ਜ਼ਖਮੀਆਂ ਵਿੱਚ ਜ਼ਿਆਦਾਤਰ ਅਸਥਾਈ ਵਰਕਰ ਜਾਂ ਰੇਹੜੀ ਪੱਟਰੀ ਵਾਲੇ ਲੋਕ ਹੀ ਸ਼ਾਮਲ ਹਨ| ਜਿਨ੍ਹਾਂ ਦੀ ਉਮਰ 40 ਤੋਂ 60 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ|

Leave a Reply

Your email address will not be published. Required fields are marked *