ਸਿਟੀਜਨ ਵੈਲਫੇਅਰ ਅਤੇ ਡਿਵੈਲਪਮੈਂਟ ਫੋਰਮ ਵਲੋਂ ਬਿਜਲੀ ਦਰਾਂ ਵਿੱਚ ਕੀਤੇ ਵਾਧੇ ਦੀ ਨਿਖੇਧੀ

ਐਸ ਏ ਐਸ ਨਗਰ, 30 ਅਕਤੂਬਰ (ਸ.ਬ.) ਸਿਟੀਜਨ ਵੈਲਫੇਅਰ ਅਤੇ ਡਿਵੈਲਪਮੈਂਟ ਫੋਰਮ ਐਸ ਏ ਐਸ ਨਗਰ ਦੀ ਮੀਟਿੰਗ ਪ੍ਰਧਾਨ ਪਰਮਜੀਤ ਸਿੰਘ ਹੈਪੀ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਪੰਜਾਬ ਵਿੱਚ ਬਿਜਲੀ ਦਰਾਂ ਵਿੱਚ ਕੀਤੇ ਗਏ ਵਾਧੇ ਦੀ ਨਿਖੇਧੀ ਕੀਤੀ ਗਈ|
ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਵਲੋਂ ਪੰਜਾਬ ਵਿੱਚ ਬਿਜਲੀ ਦਰਾਂ ਵਿੱਚ ਕੀਤੇ ਗਏ ਵਾਧੇ ਕਾਰਨ ਪੰਜਾਬ ਦੇ ਲੋਕਾਂ ਉੱਪਰ ਬਹੁਤ ਹੀ ਜਿਆਦਾ ਭਾਰ ਪੈ ਗਿਆ ਹੈ, ਇਸ ਕਾਰਨ ਮਹਿੰਗਾਈ ਦੀ ਚੱਕੀ ਵਿੱਚ ਪੀਸੇ ਜਾ ਰਹੇ ਲੋਕਾਂ ਦਾ ਹੋਰ ਵੀ ਕੰਚੂਮਰ ਨਿਕਲ ਜਾਵੇਗਾ|  ਉਹਨਾਂ ਕਿਹਾ ਕਿ ਸਰਕਾਰ ਨੇ ਇਸ ਫੈਸਲੇ ਨਾਲ ਸਭ ਤੋਂ ਵੱਧ ਭਾਰ ਮੱਧ ਵਰਗ ਉਪਰ ਪਵੇਗਾ| ਉਹਨਾਂ ਕਿਹਾ ਕਿ ਬਿਜਲੀ ਦਰਾਂ ਵਿੱਚ ਕੀਤਾ ਗਿਆ ਵਾਧਾ ਵਾਪਸ ਕਰਵਾਉਣ ਲਈ ਹੋਰਨਾਂ ਜਥੇਬੰਦੀਆਂ ਦੇ ਨਾਲ ਸੰਪਰਕ ਕਰਕੇ ਸਾਂਝਾ ਸੰਘਰਸ ਕੀਤਾ ਜਾਵੇਗਾ, ਇਸ ਸਬੰਧੀ ਮੁੱਖ ਮੰਤਰੀ ਦੇ ਨਾਮ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਜਾਵੇਗਾ| ਉਹਨਾਂ ਕਿਹਾ ਕਿ ਦੋ ਮਹੀਨੇ ਬਾਅਦ ਭੇਜੇ ਜਾ ਰਹੇ ਬਿਜਲੀ ਬਿਲ ਹਰ ਮਹੀਨੇ ਹੀ ਭੇਜੇ ਜਾਇਆ ਕਰਨ, ਕਿਉਂਕਿ ਦੋ ਮਹੀਨੇ ਦਾ ਇਕਠਾ ਬਿਜਲੀ ਬਿਲ ਭੇਜਣ ਨਾਲ ਖਪਤਕਾਰਾਂ ਉਪਰ ਸਲੈਵ ਚੈਂਜ ਦਾ ਵਾਧੂ ਭਾਰ ਪੈਂਦਾ ਹੈ|  ਇਸ ਮੌਕੇ  ਜਨਰਲ ਸਕੱਤਰ ਕੇ ਐਲ ਸ਼ਰਮਾ, ਪ੍ਰੈਸ ਸਕੱਤਰ ਸੁਖਦੀਪ ਸਿੰਘ ਨਵਾਂ ਸ਼ਹਿਰ, ਸ਼ੇਰ ਸਿੰਘ ਬਰੋਲੀ, ਐਮ ਐਸ ਸੋਢੀ, ਐਚ ਐਸ ਮੰਡ, ਬਲਜੀਤ ਸਿੰਘ ਕੁੰਭੜਾ, ਕਮਲਜੀਤ ਸਿੰਘ ਰੂਬੀ ਐਮ ਸੀ, ਡੀ ਐਸ ਚੰਡੋਕ, ਸੁੱਚਾ ਸਿੰਘ ਕਲੌੜ, ਮੋਹਨ ਸਿੰਘ, ਆਰ ਐਸ ਬੈਦਵਾਨ, ਹਰਦਿਆਲ ਸਿੰਘ ਠੇਕੇਦਾਰ, ਜੇ ਸਿੰਘ ਸੈਂਬੀ, ਹਰਬਿੰਦਰ ਸਿੰਘ ਸੈਣੀ ਅਤੇ ਦੀਪਕ ਮਲਹੋਤਰਾ ਮੌਜੂਦ ਸਨ|

Leave a Reply

Your email address will not be published. Required fields are marked *