ਸਿਟੀਜਨ ਵੈਲਫੇਅਰ ਅਤੇ ਡਿਵੈਲਪਮੈਂਟ ਫੋਰਮ ਵਲੋਂ ਪੰਜਾਬੀ ਮੰਚ ਦੇ ਧਰਨੇ ਵਿੱਚ ਸ਼ਾਮਲ ਹੋਣ ਦਾ ਐਲਾਨ

ਐਸ ਏ ਐਸ ਨਗਰ, 31 ਅਕਤੂਬਰ (ਸ.ਬ.) ਸਿਟੀਜਨ ਵੈਲਫੇਅਰ ਅਤੇ ਡਿਵੈਲਪਮੈਂਟ ਫੋਰਮ ਐਸ ਏ ਐਸ ਨਗਰ ਦੀ ਇਕ ਮੀਟਿੰਗ ਪ੍ਰਧਾਨ ਪਰਮਜੀਤ ਸਿੰਘ ਹੈਪੀ ਦੀ ਅਗਵਾਈ ਵਿੱਚ ਹੋਈ|
ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਹੈਪੀ ਨੇ ਕਿਹਾ ਕਿ ਪੰਜਾਬੀ ਮੰਚ ਵਲੋਂ ਪੰਜਾਬੀ ਨੂੰ ਬਣਦਾ ਮਾਣ ਸਨਮਾਨ ਦੇਣ ਲਈ 1 ਨਵੰਬਰ ਨੂੰ ਸਵੇਰੇ 10 ਵਜੇ ਸੈਕਟਰ 17 ਪਲਾਜਾ ਪੁੱਲ ਥੱਲੇ ਬਰਿਜ ਮਾਰਕੀਟ ਵਿਖੇ ਦਿਤੇ ਜਾ ਰਹੇ ਧਰਨੇ ਵਿੱਚ ਫੋਰਮ ਵਲੋਂ ਵੀ ਹਿੱਸਾ ਲਿਆ ਜਾਵੇਗਾ| ਉਹਨਾਂ ਕਿਹਾ ਕਿ ਜਦੋਂ ਤਕ ਪੰਜਾਬੀ ਨੂੰ ਉਸਦਾ ਬਣਦਾ ਮਾਣ ਸਤਿਕਾਰ ਨਹੀਂ ਦਿਤਾ ਜਾਂਦਾ ਉਦੋਂ ਤਕ ਸੰਘਰਸ਼ ਜਾਰੀ ਰਖਿਆ ਜਾਵੇਗਾ| ਇਸ ਮੌਕੇ ਜਨਰਲ ਸਕੱਤਰ ਕੇ ਐਲ ਸ਼ਰਮਾ, ਪ੍ਰੈਸ ਸਕੱਤਰ ਸੁਖਦੀਪ ਸਿੰਘ ਨਵਾਂ ਸ਼ਹਿਰ, ਐਚ ਐਸ  ਮੰਡ, ਐਮ ਡੀ ਐਸ ਸੋਢੀ, ਬਲਜੀਤ ਸਿੰਘ ਕੁੰਭੜਾ, ਕਮਲਜੀਤ ਸਿੰਘ ਰੂਬੀ ਐਮ ਸੀ, ਸੁੱਚਾ ਸਿੰਘ ਕਲੌੜ, ਮੋਹਨ ਸਿੰਘ, ਹਰਦਿਆਲ ਸਿੰਘ ਠੇਕੇਦਾਰ, ਸ਼ੇਰ ਸਿੰਘ ਡਰੋਲੀ, ਹਰਵਿੰਦਰ ਸਿੰਘ ਸੈਣੀ, ਦੀਪਕ ਮਲਹੋਤਰਾ, ਜੈ ਸਿੰਘ ਸੈਂਭੀ ਵੀ ਮੌਜੂਦ ਸਨ|

Leave a Reply

Your email address will not be published. Required fields are marked *