ਸਿਟੀਜਨ ਵੈਲਫੇਅਰ ਐਂਡ ਡਿਵਲਪਮੈਂਟ ਫੋਰਮ ਨੇ ਵੀ ਦਿੱਤਾ ਮੰਗ ਪੱਤਰ

ਐਸ ਏ ਐਸ ਨਗਰ , 21 ਨਵੰਬਰ (ਸ.ਬ.) ਸਿਟੀਜਨ ਡਿਵੈਲਪਮੈਂਟ ਅਤੇ ਵੈਲਫੇਅਰ ਫੋਰਮ ਦੇ ਇਕ ਵਫਦ ਨੇ ਪ੍ਰਧਾਨ ਸ੍ਰੀ ਪਰਮਜੀਤ ਸਿੰਘ ਹੈਪੀ ਦੀ ਅਗਵਾਈ ਵਿਚ ਅੱਜ ਅਕਾਲੀ ਭਾਜਪਾ ਗਠਜੋੜ ਦੇ ਕੌਂਸਲਰਾਂ ਵਲੋਂ ਡੀ ਸੀ ਦਫਤਰ ਅੱਗੇ ਬਿਜਲੀ ਬਿਲਾਂ ਤੇ ਪਾਣੀ ਦੀਆਂ ਦਰਾਂ ਵਿਚ ਕੀਤੇ ਗਏ ਵਾਧੇ ਦੇ ਵਿਰੋਧ ਵਿਚ ਕੀਤੇ ਗਏ ਪ੍ਰਦਰਸ਼ਨ ਵਿਚ ਹਿਸਾ ਲਿਆ ਪਰ ਇਸ ਮੌਕੇ ਫੋਰਮ ਵਲੋਂ ਆਪਣਾ ਵੱਖਰਾ ਮੰਗ ਪੱਤਰ ਡੀ ਸੀ ਮੁਹਾਲੀ ਨੂੰ ਦਿਤਾ ਗਿਆ|
ਇਸ ਮੰਗ ਪੱਤਰ ਵਿਚ ਫੋਰਮ ਵਲੋਂ ਮੰਗ ਕੀਤੀ ਗਈ ਕਿ ਪੰਜਾਬ ਵਿਚ ਸਰਕਾਰ ਵਲੋਂ ਬਿਜਲੀ ਦਰਾਂ ਵਿਚ ਕੀਤਾ ਗਿਆ ਵਾਧਾ ਅਤੇ ਗਮਾਡਾ ਵਲੋਂ ਮੁਹਾਲੀ ਵਿਚ ਕੀਤਾ ਗਿਆ ਪਾਣੀ ਦੇ ਰੇਟਾਂ ਵਿਚ ਵਾਧਾ ਵਾਪਸ ਲਿਆ ਜਾਵੇ| ਇਸ ਮੌਕੇ ਫੋਰਮ ਦੇ ਜਨਰਲ ਸਕੱਤਰ ਕੇ ਐਨ ਸ਼ਰਮਾ ਅਤੇ ਹੋਰ ਅਹੁਦੇਦਾਰ ਮੌਜੂਦ ਸਨ|

Leave a Reply

Your email address will not be published. Required fields are marked *