ਸਿਟੀਜਨ ਵੈਲਫੇਅਰ ਐਂਡ ਡਿਵੈਲਪਮੈਂਟ ਫੋਰਮ ਵਲੋਂ 21 ਦਸੰਬਰ ਦੇ ਧਰਨੇ ਵਿੱਚ ਸ਼ਾਮਲ ਹੋਣ ਦਾ ਫੈਸਲਾ

ਐਸ. ਏ. ਐਸ ਨਗਰ, 19 ਦਸੰਬਰ (ਸ.ਬ.) ਸਿਟੀਜਨ ਵੈਲਫੇਅਰ ਐਂਡ ਡਿਵੈਲਪਮੈਂਟ ਫੋਰਮ ਐਸ ਏ ਐਸ ਨਗਰ ਦੀ ਇੱਕ ਮੀਟਿੰਗ ਪ੍ਰਧਾਨ ਪਰਮਜੀਤ ਸਿੰਘ ਹੈਪੀ ਦੀ ਪ੍ਰਧਾਨਗੀ ਹੇਠ ਹੋਈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਫੋਰਮ ਦੇ ਜਰਨਲ ਸਕੱਤਰ ਕੇ. ਐਲ ਸ਼ਰਮਾ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਗਮਾਡਾ ਵਲੋਂ ਸੈਕਟਰ-66 ਤੋਂ 69 ਅਤੇ 76 ਤੋਂ 80 ਵਿਚ ਵਧਾਏ ਗਏ ਪਾਣੀ ਦੇ ਰੇਟਾਂ ਵਿਰੁੱਧ ਸੈਕਟਰ 76-80 ਪਲਾਟ ਅਲਾਟਮੈਂਟ ਅਤੇ ਡਿਵੈਲਪਮੈਂਟ ਵੈਲਫੇਅਰ ਕਮੇਟੀ ਵਲੋਂ 21 ਦਸੰਬਰ ਨੂੰ ਗਮਾਡਾ ਦਫਤਰ ਵਿਖੇ ਦਿੱਤੇ ਜਾ ਰਹੇ ਧਰਨੇ ਵਿੱਚ ਸ਼ਾਮਲ ਹੋਇਆ ਜਾਵੇ|
ਇਸ ਮੌਕੇ ਵੱਖ-ਵੱਖ ਬੁਲਾਰਿਆ ਨੇ ਕਿਹਾ ਕਿ ਗਮਾਡਾ ਵਲੋਂ ਪਾਣੀ ਦੇ ਰੇਟਾਂ ਵਿੱਚ ਕੀਤੇ ਗਏ ਭਾਰੀ ਵਾਧੇ ਕਾਰਨ ਨਗਰ ਨਿਗਮ ਵੱਲੋਂ ਵੀ ਸ਼ਹਿਰ ਵਿੱਚ ਸਪਲਾਈ ਕੀਤੇ ਜਾ ਰਹੇ ਪਾਣੀ ਦੇ ਰੇਟਾਂ ਵਿੱਚ ਵਾਧਾ ਕਰ ਦੇਣ ਦਾ ਅੰਦੇਸ਼ਾ ਬਣ ਗਿਆ ਹੈ, ਜਿਸ ਨੂੰ ਸ਼ਹਿਰ ਵਾਸੀ ਕਦੇ ਵੀ ਨਹੀਂ ਹੋਣ ਦੇਣਗੇ|
ਉਹਨਾਂ ਕਿਹਾ ਕਿ ਮੁਹਾਲੀ ਸ਼ਹਿਰ ਵਿੱਚ ਘਰੇਲੂ ਪਾਣੀ ਦਾ ਰੇਟ ਪ੍ਰਤੀ ਕਿਲੋ ਲੀਟਰ 1.8 ਰੁਪਏ ਸੀ, ਜਿਹੜਾ ਕਿ ਹੁਣ ਵਧਾ ਕੇ 20 ਕਿਲੋ ਲੀਟਰ ਦਾ ਸਲੇਵ ਬਣਾ ਕੇ 5 ਰੁਪਏ ਕਰ ਦਿੱਤਾ ਗਿਆ ਹੈ ਅਤੇ 20 ਕਿਲੋ ਲੀਟਰ ਤੋਂ ਉੱਪਰ 10 ਰੁਪਏ ਪ੍ਰਤੀ ਕਿਲੋ ਲੀਟਰ ਦੇਣੇ ਪੈਣਗੇ| ਇਸ ਤਰ੍ਹਾਂ ਸ਼ਹਿਰ ਵਾਸੀਆਂ ਉੱਪਰ ਭਾਰੀ ਮਾਲੀ ਬੋਝ ਪੈ ਗਿਆ ਹੈ| ਉਹਨਾਂ ਮੰਗ ਕੀਤੀ ਕਿ ਗਮਾਡਾ ਵੱਲੋਂ ਪਾਣੀ ਦੇ ਰੇਟਾਂ ਵਿੱਚ ਕੀਤਾ ਵਾਧਾ ਰੱਦ ਕੀਤਾ ਜਾਵੇ|

Leave a Reply

Your email address will not be published. Required fields are marked *