ਸਿਟੀ ਪਾਰਕ ਮਾਰਕੀਟ ਦੇ ਬੂਥ ਮਾਲਕਾਂ ਵਲੋਂ ਮਾਰਕੀਟ ਨੂੰ ਵਿਕਸਤ ਕਰਨ ਦੀ ਮੰਗ

ਐਸ ਏ ਐਸ ਨਗਰ, 22 ਫਰਵਰੀ (ਸ.ਬ.) ਸਿਟੀ ਪਾਰਕ ਸੈਕਟਰ 68 ਦੀ ਮਾਰਕੀਟ ਦੇ ਬੂਥ ਮਾਲਕਾਂ ਨੇ ਮੰਗ ਕੀਤੀ ਹੈ ਕਿ ਇਸ ਮਾਰਕੀਟ ਵਿਚ ਬੁਨਿਆਦੀ ਸਹੂਲਤਾਂ ਮੁਹਈਆ ਕਰਕੇ ਮਾਰਕੀਟ ਨੂੰ ਵਿਕਸਤ ਕੀਤਾ ਜਾਵੇ ਤਾਂ ਕਿ ਬੂਥ ਮਾਲਕਾਂ ਤੇ ਦੁਕਾਨਦਾਰਾਂ ਦਾ ਕੰਮ ਕਾਰ ਵਧੀਆ ਤਰੀਕੇ ਨਾਲ ਚਲ ਸਕੇ|
ਇਹਨਾਂ ਬੂਥ ਮਾਲਕਾਂ ਨੇ ਇਕ ਬਿਆਨ ਵਿਚ ਕਿਹਾ ਕਿ ਜਦੋਂ ਗਮਾਡਾ ਨੇ ਇਥੇ ਮਾਰਕੀਟ ਵਿਕਸਤ ਕਰਨ ਲਈ 8 ਬੂਥ ਬਣਾਏ ਸਨ ਤਾਂ ਕਿਹਾ ਗਿਆ ਸੀ ਕਿ ਇਥੇ ਚੰਡੀਗੜ੍ਹ ਦੀ ਤਰਾਂ ਝੀਲ ਬਣਾਈ ਜਾਵੇਗੀ ਅਤੇ ਕੰਮਕਾਜੀ ਔਰਤਾਂ ਲਈ ਹੋਸਟਲ ਬਣਾਇਆ ਜਾਵੇਗਾ ਪਰ ਹੁਣ ਤੱਕ ਨਾ ਤਾਂ ਇਥੇ ਝੀਲ ਬਣੀ ਹੈ ਅਤੇ ਨਾ ਹੀ ਇਥੇ ਕੰਮਕਾਜੀ ਔਰਤਾਂ ਲਈ ਕੋਈ ਹੋਸਟਲ ਬਣਿਆ ਹੈ| ਉਹਨਾ ਕਿਹਾ ਕਿ ਇਸ ਮਾਰਕੀਟ ਵਿਚ ਰੌਸ਼ਣੀ ਦੀ ਵੀ ਘਾਟ ਹੈ ਅਤੇ ਰਾਤ ਸਮੇਂ ਇਥੇ ਹਨੇਰਾ ਹੀ ਛਾਇਆ ਰਹਿੰਦਾ ਹੈ ਜਿਸ ਕਾਰਨ ਚੋਰੀਆਂ ਵੀ ਹੋ ਰਹੀਆਂ ਹਨ| ਉਹਨਾਂ ਕਿਹਾ ਕਿ ਮਾਰਕੀਟ ਦੇ ਪਿਛਲੇ ਪਾਸੇ ਝਾੜੀਆਂ ਬਹੁਤ ਹੋਣ ਕਾਰਨ ਮੱਛਰਾਂ ਦੀ ਵੀ ਭਰਮਾਰ ਹੈ| ਉਹਨਾਂ ਨੇ ਪ੍ਰਸਾਸਨ ਤੋਂ ਮੰਗ ਕੀਤੀ ਕਿ  ਇਥੇ ਚੰਡੀਗੜ੍ਹ ਵਾਂਗ ਹੀ ਝੀਲ ਬਣਾਈ ਜਾਵੇ, ਇਸ ਇਲਾਕੇ ਵਿਚ ਰੌਸ਼ਣੀ ਦੀ ਉਚਿਤ ਵਿਵਸਥਾ ਕੀਤੀ ਜਾਵੇ,ਕੰਮ ਕਾਜੀ ਔਰਤਾਂ ਲਈ ਤੁਰੰਤ ਹੋਸਟਲ ਬਣਾਇਆਜਾਵੇ, ਬਜੁਰਗਾਂ ਲਈ ਬਿਰਧ ਘਰ ਬਣਾਇਆ ਜਾਵੇ,ਇਸ ਪਾਰਕ ਵਿਚ ਬਣੇ ਓਪਨ ਥੀਏਟਰਾਂ ਨੂੰ ਵਿਕਸਿਤ ਕੀਤਾ ਜਾਵੇ|

Leave a Reply

Your email address will not be published. Required fields are marked *