ਸਿਡਨੀ ਓਪੇਰਾ ਹਾਊਸ ਤੇ ਹੋ ਸਕਦਾ ਹੈ ਅੱਤਵਾਦੀ ਹਮਲਾ, ਜਾਰੀ ਕੀਤੀ ਗਈ ਚਿਤਾਵਨੀ

ਸਿਡਨੀ, 18 ਅਪ੍ਰੈਲ (ਸ.ਬ.) ਆਸਟ੍ਰੇਲੀਆ ਦੇ ਇੱਕ ਪ੍ਰਮੁੱਖ ਵਪਾਰਕ ਸੰਗਠਨ ਨੇ ਅੱਜ ਚਿਤਵਾਨੀ ਦਿੱਤੀ ਹੈ ਕਿ ਸੈਲਾਨੀਆਂ ਵਿੱਚ ਪ੍ਰਸਿੱਧ ਸਿਡਨੀ ਓਪੇਰਾ ਹਾਊਸ ਤੇ ਅੱਤਵਾਦੀ ਹਮਲਾ ਹੋ ਸਕਦਾ ਹੈ| ਓਪੇਰਾ ਹਾਊਸ ਦੇ ਨਜ਼ਦੀਕ ਰਹਿਣ ਵਾਲੇ ਲੋਕਾਂ ਨੇ ਇਸ ਗੱਲ ਦਾ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਬਹੁਤ ਸਾਰੇ ਵਾਹਨਾਂ ਨੂੰ ਓਪੇਰਾ ਹਾਊਸ ਦੇ ਕੋਲ ਪੈਦਲ ਯਾਤਰੀਆਂ ਲਈ ਬਣੀ ਪੱਟੀ ਤੇ ਜਾਂਦੇ ਦੇਖਿਆ ਹੈ| ਇਸ ਦਾਅਵੇ ਤੋਂ ਬਾਅਦ ਇਸ ਗੱਲ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਓਪੇਰਾ ਹਾਊਸ ਤੇ ਵੀ ਲੰਡਨ ਜਾਂ ਫਿਰ ਨੀਸ ਵਰਗਾ ਅੱਤਵਾਦੀ ਹਮਲਾ ਹੋ ਸਕਦਾ ਹੈ|
ਇਸ ਸੰਬੰਧ ਵਿੱਚ ਸਥਾਨਕ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਡਨੀ ਬਿਜ਼ਨੈਸ ਚੈਂਬਰ ਦੀ ਕਾਰਜਕਾਰੀ ਨਿਰਦੇਸ਼ਕਾ ਪੈਟਰੀਸੀਆ ਫੋਰਸਾਈਥ ਨੇ ਕਿਹਾ ਕਿ ਕੰਪਲੈਕਸ ਤੇ ਨਿਗਰਾਨੀ ਦੀ ਘਾਟ ਅਤੇ ਹਾਰਬਰਸਾਈਡ ਸੈਰ ਤੇ ਸਪੱਸ਼ਟ ਕੰਟਰੋਲ ਦੋਵੇਂ ਚਿੰਤਾ ਦਾ ਵਿਸ਼ਾ ਹਨ| ਉਨ੍ਹਾਂ ਕਿਹਾ ਕਿ ਓਪੇਰਾ ਹਾਊਸ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇੱਕ ਨਵੀਂ ਸੁਰੱਖਿਆ ਏਜੰਸੀ ਦੀ ਲੋੜ ਹੈ|

Leave a Reply

Your email address will not be published. Required fields are marked *