ਸਿਡਨੀ ਟੈਸਟ: ਪੁਜਾਰਾ ਦਾ ਸ਼ਾਨਦਾਰ ਸੈਂਕੜਾ, ਪਹਿਲੇ ਦਿਨ ਭਾਰਤ ਦਾ ਸਕੋਰ 303/4

ਸਿਡਨੀ, 3 ਜਨਵਰੀ (ਸ.ਬ.) ਭਾਰਤ ਅਤੇ ਆਸਟਰੇਲੀਆ ਵਿਚਾਲੇ ਚੌਥੇ ਅਤੇ ਆਖਰੀ ਟੈਸਟ ਮੈਚ ਦੇ ਪਹਿਲੇ ਦਿਨ ਦੀ ਖੇਡ ਖਤਮ ਹੋ ਗਈ ਹੈ| ਭਾਰਤ ਨੇ ਪੁਜਾਰਾ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ 4 ਵਿਕਟਾਂ ਦੇ ਨੁਕਸਾਨ ਤੇ 303/4 ਦੌੜਾਂ ਬਣਾ ਲਈਆਂ ਹਨ| ਚੇਤੇਸ਼ਵਰ ਪੁਜਾਰਾ 130 ਅਤੇ ਹਨੁਮਾ ਵਿਹਾਰੀ 39 ਦੌੜਾਂ ਬਣਾ ਕੇ ਕ੍ਰੀਜ਼ ਤੇ ਹਨ| ਆਸਟਰੇਲੀਆ ਦੇ ਖਿਲਾਫ ਅੱਜ ਸ਼ੁਰੂ ਹੋਏ ਚੌਥੇ ਅਤੇ ਅੰਤਿਮ ਟੈਸਟ ਵਿੱਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਟੀਮ ਇੰਡੀਆ ਦੀ ਸ਼ੁਰੂਆਤ ਨਿਰਾਸ਼ਾਜਨਕ ਸੀ| ਕੇ.ਐਲ. ਰਾਹੁਲ (9) ਇਕ ਵਾਰ ਫਿਰ ਵੱਡੀ ਪਾਰੀ ਖੇਡਣ ਵਿੱਚ ਅਸਫਲ ਰਹੇ ਅਤੇ ਮਿਲੇ ਮੌਕੇ ਦਾ ਲਾਹਾ ਨਾ ਲੈ ਸਕੇ| ਜੋਸ਼ ਹੇਜ਼ਲਵੁੱਡ ਦੀ ਗੇਂਦ ਤੇ ਮਾਰਸ਼ ਨੇ ਉਨ੍ਹਾਂ ਦਾ ਕੈਚ ਫੜਿਆ| ਪਹਿਲਾ ਵਿਕਟ ਛੇਤੀ ਡਿੱਗਣ ਤੋਂ ਬਾਅਦ ਮਯੰਕ ਅਗਰਵਾਲ (77) ਅਤੇ ਚੇਤੇਸ਼ਵਰ ਪੁਜਾਰਾ ਨੇ ਕੰਗਾਰੂ ਗੇਂਦਬਾਜ਼ਾਂ ਦੀ ਖਬਰ ਲੈਣਾ ਸ਼ੁਰੂ ਕੀਤਾ| ਦੋਹਾਂ ਨੇ ਦੂਜੇ ਵਿਕਟ ਲਈ 116 ਦੌੜਾਂ ਦੀ ਸਾਂਝੇਦਾਰੀ ਕੀਤੀ| ਇਸ ਵਿਚਾਲੇ ਮਯੰਕ ਨੇ ਆਪਣਾ ਦੂਜਾ ਅਰਧ ਸੈਂਕੜਾ ਪੂਰਾ ਕੀਤਾ| ਨਾਥਨ ਲੀਓਨ ਨੇ ਮਿਸ਼ੇਲ ਸਟਾਰਕ ਦੇ ਹੱਥੋਂ ਕੈਚ ਆਊਟ ਕਰਾ ਕੇ ਮਯੰਕ ਦੀ ਪਾਰੀ ਦਾ ਅੰਤ ਕੀਤਾ| ਮਯੰਕ ਨੇ 7 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 77 ਦੌੜਾਂ ਬਣਾਈਆਂ| ਭਾਰਤ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਵਿਰਾਟ ਕੋਹਲੀ 23 ਦੌੜਾਂ ਦੇ ਨਿੱਜੀ ਸਕੋਰ ਤੇ ਆਊਟ ਹੋ ਗਏ| ਵਿਰਾਟ ਹੇਜ਼ਲਵੁੱਡ ਦੀ ਗੇਂਦ ਤੇ ਟਿਮ ਪੇਨ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ| ਇਸ ਤੋਂ ਬਾਅਦ ਰਹਾਨੇ ਵੀ ਕੁਝ ਕਮਾਲ ਨਾ ਕਰ ਸਕੇ ਅਤੇ 18 ਦੌੜਾਂ ਦੇ ਨਿੱਜੀ ਸਕੋਰ ਤੇ ਮਿਸ਼ੇਲ ਸਟਾਰਕ ਦੀ ਗੇਂਦ ਤੇ ਟਿਮ ਪੇਨ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ|

Leave a Reply

Your email address will not be published. Required fields are marked *