ਸਿਡਨੀ ਟੈਸਟ : ਭਾਰਤ ਨੇ ਚੌਥੇ ਟੈਸਟ ਲਈ 13 ਖਿਡਾਰੀਆਂ ਦਾ ਕੀਤਾ ਐਲਾਨ

ਨਵੀਂ ਦਿੱਲੀ, 2 ਜਨਵਰੀ (ਸ.ਬ.) ਸਿਡਨੀ ਵਿੱਚ ਖੇਡੇ ਜਾਣ ਵਾਲੇ ਚੌਥੇ ਅਤੇ ਆਖਰੀ ਟੈਸਟ ਮੈਚ ਤੋਂ ਇਕ ਦਿਨ ਪਹਿਲਾਂ ਟੀਮ ਇੰਡੀਆ ਨੇ 13 ਖਿਡਾਰੀਆਂ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ| ਇਨ੍ਹਾਂ 13 ਖਿਡਾਰੀਆਂ ਵਿੱਚ ਇਸ਼ਾਂਤ ਸ਼ਰਮਾ ਦਾ ਨਾਂ ਨਹੀਂ ਹੈ| ਹਾਲਾਂਕਿ ਇਸ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਨੂੰ ਕਿਉਂ ਬਾਹਰ ਰਖਿਆ ਗਿਆ ਹੈ| ਟੀਮ ਵਿੱਚ ਆਰ ਅਸ਼ਵਿਨ ਨੂੰ ਵੀ ਸ਼ਾਮਲ ਕੀਤਾ ਗਿਆ ਹੈ| ਉਨ੍ਹਾਂ ਦੀ ਫਿੱਟਨੈਸ ਨੂੰ ਲੈ ਕੇ ਸਵਾਲ ਬਰਕਰਾਰ ਹੈ| ਅਸ਼ਵਿਨ ਦੀ ਉਪਲਬਧਤਾ ਤੇ ਫੈਸਲਾ ਮੈਚ ਦੇ ਪਹਿਲੇ ਦਿਨ ਕੀਤਾ ਜਾਵੇਗਾ| ਇਨ੍ਹਾਂ 13 ਖਿਡਾਰੀਆਂ ਵਿੱਚ ਕੇ.ਐਲ. ਰਾਹੁਲ ਅਤੇ ਕੁਲਦੀਪ ਯਾਦਵ ਦਾ ਵੀ ਨਾਂ ਹੈ|
ਰੋਹਿਤ ਸ਼ਰਮਾ ਪਹਿਲਾਂ ਤੋਂ ਹੀ ਸਿਡਨੀ ਟੈਸਟ ਲਈ ਉਪਲਬਧ ਨਹੀਂ ਸਨ| ਰੋਹਿਤ ਸ਼ਰਮਾ ਬੇਟੀ ਦੇ ਜਨਮ ਦੇ ਬਾਅਦ ਵਤਨ ਪਰਤ ਆਏ ਹਨ| ਰੋਹਿਤ ਦੀ ਜਗ੍ਹਾ ਟੀਮ ਵਿੱਚ ਕੇ.ਐਲ. ਰਾਹੁਲ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਉਹ ਮਯੰਕ ਅਗਰਵਾਲ ਦੇ ਨਾਲ ਓਪਨਿੰਗ ਵਿੱਚ ਉਤਰ ਸਕਦੇ ਹਨ| ਮੈਲਬੋਰਨ ਟੈਸਟ ਵਿੱਚ ਓਪਨਿੰਗ ਕਰਨ ਵਾਲੇ ਹਨੁਮਾ ਵਿਹਾਰੀ ਮਿਡਲ ਆਰਡਰ ਵਿੱਚ ਰੋਹਿਤ ਸ਼ਰਮਾ ਦੀ ਜਗ੍ਹਾ ਉਤਰ ਸਕਦੇ ਹਨ| ਇਸ਼ਾਂਤ ਦੇ ਨਾ ਹੋਣ ਤੇ ਉਮੇਸ਼ ਯਾਦਵ ਨੂੰ ਤੀਜੇ ਤੇਜ਼ ਗੇਂਦਬਾਜ਼ ਦੇ ਤੌਰ ਤੇ ਸ਼ਾਮਲ ਕੀਤਾ ਜਾ ਸਕਦਾ ਹੈ| ਅਸ਼ਵਿਨ ਨੇ ਮੰਗਲਵਾਰ ਨੂੰ ਮੈਦਾਨ ਤੇ ਕਾਫੀ ਪ੍ਰੈਕਟਿਸ ਕੀਤੀ ਸੀ| ਕੁਲਦੀਪ ਯਾਦਵ ਨੂੰ ਵੀ ਖੇਡਣ ਦਾ ਮੌਕਾ ਮਿਲ ਸਕਦਾ ਹੈ|
ਟੀਮ ਇਸ ਤਰ੍ਹਾਂ ਹੈ :- ਵਿਰਾਟ ਕੋਹਲੀ (ਕਪਤਾਨ), ਅਜਿੰਕਯ ਰਹਾਨੇ (ਉਪ ਕਪਤਾਨ), ਕੇ.ਐਲ. ਰਾਹੁਲ, ਮਯੰਕ ਅਗਰਵਾਲ, ਚੇਤੇਸ਼ਵਰ ਪੁਜਾਰਾ, ਹਨੁਮਾ ਵਿਹਾਰੀ, ਰਿਸ਼ਭ ਪੰਤ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਆਰ. ਅਸ਼ਵਿਨ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਾਰਾਹ ਅਤੇ ਉਮੇਸ਼ ਯਾਦਵ|

Leave a Reply

Your email address will not be published. Required fields are marked *